ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਪੇਂਡੂ, ਸ਼ਹਿਰੀ ਖੇਤਰ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਤੇਗ ਬਹਾਦਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦਾਖਾ 10ਵੀਂ ਸ਼੍ਰੇਣੀ ਨਤੀਜਾ 100 ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਸਤਿਗੁਰ ਕੌਰ ਅਨੁਸਾਰ ਸਕੂਲ ਵਿਦਿਆਰਥਣ ਅਰਸ਼ਦੀਪ ਕੌਰ ਨੇ 10ਵੀਂ ਜਮਾਤ ਪ੍ਰੀਖਿਆ 'ਚੋਂ 86 ਫ਼ੀਸਦੀ ਅੰਕ ਲੈ ਕੇ ਪਹਿਲਾ, ਸਿਮਰਦੀਪ ਕੌਰ (80.4) ਫ਼ੀਸਦੀ ਅੰਕ ਲੈ ਕੇ ਦੂਸਰਾ, ਪਨੀਤ ਕੌਰ (80) ਫ਼ੀਸਦੀ ਅੰਕਾਂ ਨਾਲ ਤੀਸਰਾ ਅਤੇ ਐਸਮੀਨ ਕੌਰ ਮਾਰਸ਼ਲ (79) ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸਤਿਗੁਰ ਦੱਸਿਆ ਕਿ 10ਵੀਂ ਜਮਾਤ ਬੋਰਡ ਪ੍ਰੀਖਿਆ ਲਈ ਕੁੱਲ 39 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਸ਼ਾਨਦਾਰ ਨਤੀਜੇ ਉੱਪਰ ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਬਲਵੀਰ ਸਿੰਘ ਵਲੋਂ ਸਕੂਲ ਪਿ੍ੰਸੀਪਲ, ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |