ਮੁੱਲਾਂਪੁਰ-ਦਾਖਾ/ਗੁਰੂਸਰ ਸਧਾਰ, 13 ਮਈ (ਨਿਰਮਲ ਸਿੰਘ ਧਾਲੀਵਾਲ/ਬਲਵਿੰਦਰ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ (ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ) ਵਲੋਂ ਐਲਾਨੇ +2 ਜਮਾਤ ਨਤੀਜੇ ਸਮੇਂ ਜਤਿੰਦਰਾ ਗਰੀਨਫੀਲਡ ਸਕੂਲ ਘੁਮਾਣ ਚੌਂਕ ਗੁਰੂਸਰ ਸਧਾਰ (ਲੁਧਿ:) ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਇੰਸ ਵਿਸ਼ਾ ਸਹਿਜਪ੍ਰੀਤ ਸਿੰਘ ਨੇ 98 ਫ਼ੀਸਦੀ ਅੰਕਾਂ ਨਾਲ ਪਹਿਲਾ, ਗੁਰਸਿਮਰਨ ਕੌਰ 96 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਵੀਰਪ੍ਰਤਾਪ ਸਿੰਘ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਲਿਆ | ਕਮਰਸ ਗਰੁੱਪ ਹਰਸਿਮਰਨ ਕੌਰ 98 ਫ਼ੀਸਦੀ ਅੰਕਾਂ ਨਾਲ ਪਹਿਲਾ, ਅਨੂਪ ਕੌਰ ਗਿੱਲ 94 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਮਹਿਕਪ੍ਰੀਤ ਕੌਰ 93 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਆਰਟਸ ਸਟਰੀਮ ਵਿਚ ਰਾਜਵੀਰ ਕੌਰ 95 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਮਹਿਕਪ੍ਰੀਤ ਕੌਰ 91 ਫ਼ੀਸਦੀ ਅੰਕਾਂ ਨਾਲ ਦੂਸਰਾ 'ਤੇ ਇੰਦਰਜੀਤ ਕੌਰ 90 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਸਾਰੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਸਮੇਂ ਸਹਿਜਦੀਪ ਸਿੰਘ ਪੇਟਿੰਗ 'ਚ 100 ਅੰਕ, ਕਮਿਸਟਰੀ 100 ਅੰਕ, ਅੰਗਰੇਜੀ 99 ਅੰਕ, ਹਰਲੀਨ ਕੌਰ ਬਾਠ ਨੇ ਵੀ ਵਿਸ਼ਾਂ ਅੰਗਰੇਜੀ ਅਤੇ ਪੇਟਿੰਗ ਦੋਵਾਂ 'ਚ 99 ਫ਼ੀਸਦੀ ਅੰਕ ਲਏ | ਗੁਰਸਿਮਰਨ ਕੌਰ ਅੰਗਰੇਜੀ ਅਤੇ ਪੰਜਾਬੀ 'ਚ 100/100 ਅੰਕ, ਪੇਟਿੰਗ ਵਿਚ 99 ਅੰਕ 'ਤੇ ਬਾਇਲੋਜੀ 97 ਅੰਕ, ਸਿਮਰਪ੍ਰੀਤ ਕੌਰ ਪੇਟਿੰਗ ਵਿਚ 99 ਅੰਕ, ਗੁਰਲੀਨ ਕੌਰ ਸਿੱਧੂ ਅੰਗਰੇਜੀ ਵਿਚ 99 ਅੰਕ, ਗਗਨਪ੍ਰੀਤ ਕੌਰ ਪੰਜਾਬੀ 'ਚ 99 ਅੰਕ ਤੇ ਅੰਗਰੇਜੀ 'ਚ 99 ਅੰਕ, ਜਸਮੀਨ ਕੌਰ ਪੰਜਾਬੀ 'ਚ 99 ਅੰਕ ਪ੍ਰਾਪਤ ਕੀਤੇ | ਹਰਲੀਨ ਕੌਰ ਬਿਊਟੀ ਐਂਡ ਵੈਲਨੈਸ 97 ਅੰਕ | ਆਰਟਸ ਸਟਰੀਮ ਰਾਜਵੀਰ ਕੌਰ ਪੇਟਿੰਗ 99 ਅੰਕ, ਹਰਸਿਮਰਨ ਕੌਰ ਪੰਜਾਬੀ 'ਚ 100 ਅੰਕ , ਕਰਨਵੀਰ ਸਿੰਘ ਅੰਗਰੇਜੀ 'ਚ 99 ਅੰਕ, ਹਰਸਿਮਰਨ ਕੌਰ ਅੰਗਰੇਜੀ 'ਚ 99 ਅੰਕ, ਗੁਰਜੋਤ ਸਿੰਘ ਸਿੱਧੂ, ਬਿਊਟੀ ਐਂਡ ਵੈਲਨੈਸ 98 ਅੰਕ, ਹਰਸਿਮਰਨ ਕੌਰ ਇਨਫੋਰਮੈਸਨ ਟੈਕਨੋਲਜੀ 98 ਫ਼ੀਸਦੀ ਅੰਕ ਲੈ ਕੇ ਵਾਹ-ਵਾਹ ਖੱਟੀ | ਸ਼ਾਨਦਾਰ ਨਤੀਜੇ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਡਾ: ਐੱਚ.ਐੱਚ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਸਕੂਲ ਪਿ੍ੰਸੀਪਲ ਚੰਦਰ ਸੇਖਰ ਵਲੋਂ ਵਿਦਿਆਰਥੀ, ਅਧਿਆਪਕਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ |