30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੰਡੀ ਮੁੱਲਾਂਪੁਰ 'ਚ ਵਿਜੇ ਮਲਹੋਤਰਾ (ਸਪੇਅਰ ਪਾਰਟਸ ਵਾਲੇ) ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 14-05-2026
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਦਾਣਾ ਮੰਡੀ ਮੁੱਲਾਂਪੁਰ 'ਚ ਪੁਰਾਣੇ ਦੁਕਾਨਦਾਰ ਸ੍ਰੀ ਵਿਜੇ ਕੁਮਾਰ ਮਲਹੋਤਰਾ (ਸਪੇਅਰ ਪਾਰਟਸ ਵਾਲੇ) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਮਲਹੋਤਰਾ ਦੇ ਸਪੁੱਤਰਾਂ ਸੰਜੀਵ ਮਲਹੋਤਰਾ, ਰਾਜੀਵ ਮਲਹੋਤਰਾ, ਅਜੇ ਮਲਹੋਤਰਾ ਵਲੋਂ ਆਪਣੇ ਪਿਤਾ ਨਮਿਤ ਆਰੰਭ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਉਪਰੰਤ ਅੰਤਿਮ ਰਸਮਾਂ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਇਕ ਰਿਜ਼ੋਰਟਸ ਅੰਦਰ ਧਾਰਮਿਕ ਆਸਥਾ ਤਹਿਤ ਪੂਰੀਆਂ ਕੀਤੀਆਂ ਗਈਆਂ | ਪੰਡਿਤ ਮਨੋਜ ਤਿਵਾੜੀ ਅਤੇ ਰਿੰਪੀ ਸਾਜ ਵਲੋਂ ਕਥਾ ਦੀ ਵਿਚਾਰ ਕੀਤੀ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਡਾ. ਸੁਖਦੇਵ ਸਿੰਘ ਧਾਲੀਵਾਲ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਪ੍ਰਧਾਨ ਤੇਲੂ ਰਾਮ ਬਾਂਸਲ, ਮੇਜਰ ਸਿੰਘ ਦੇਤਵਾਲ, ਸੁਭਾਸ਼ ਬਾਂਸਲ ਸੁਧਾਰ, ਬਲਦੇਵ ਕਿ੍ਸਨ ਅਰੋੜਾ, ਕਰਨਵੀਰ ਸਿੰਘ ਸੇਖੋਂ, ਦਸ਼ੌਧੀ ਰਾਮ ਲਵਲੀ ਚੌਧਰੀ, ਹੋਰ ਧਾਰਮਿਕ, ਸਮਾਜਿਕ, ਸਿਆਸੀ ਆਗੂਆ ਵਲੋਂ ਵਿਜੇ ਮਲਹੋਤਰਾ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਮਿਹਨਤ ਦਾ ਮੁਜੱਸਮਾ ਅਤੇ ਸੱਚ ਦੀ ਲੋਅ ਮਲਹੋਤਰਾ ਜੀ ਦੀ ਭਾਈਚਾਰਕ ਸਾਂਝ ਵਿਲੱਖਣ ਰਹੀ | ਰੁੱਖਾ ਜੇਹਾ ਜਿਗਰਾ ਰੱਖਣ ਵਾਲੇ ਸਵ: ਵਿਜੇ ਮਲਹੋਤਰਾ ਆਪਣੇ ਘਰ ਜਾਂ ਦੁਕਾਨ 'ਤੇ ਭਾਵ-ਅਭਾਵ, ਪ੍ਰਭਾਵ ਹੇਠ ਆਏ ਹਰ ਇਕ ਨੂੰ ਸਤਿਕਾਰ ਦਿੰਦੇ ਸੀ | ਅਨਿਲ ਸੇਠੀ ਵਲੋਂ ਵਿਜੇ ਮਲਹੋਤਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਵਿਜੇ ਮਲਹੋਤਰਾ ਕਾਰੋਬਾਰ ਦੇ ਨਾਲ ਪਿਛਲੇ ਲੰਮੇ ਸਮੇ ਤੋਂ ਸ੍ਰੀ ਬਾਲ ਡਰਾਮੈਟਿਕ ਰਾਮ ਲੀਲਾ ਦੁਸਹਿਰਾ ਕਮੇਟੀ ਮੰਡੀ ਮੁੱਲਾਂਪੁਰ ਨਾਲ ਜੁੜ ਕੇ ਰਾਮ ਲੀਲਾ ਦਾ ਮੰਚਨ ਕਰਵਾਇਆ, ਸਤ ਈਸ਼ਵਰ ਮਹਾਂ ਦੇਵ ਮੰਦਿਰ ਮੰਡੀ ਮੁੱਲਾਂਪੁਰ ਵਿਚ ਆਖਰੀ ਦਮ ਤੱਕ ਸੇਵਾ ਕਰਦੇ ਰਹੇ | ਸਥਾਨਕ ਸ਼ਹਿਰ ਅਤੇ ਇਲਾਕੇ ਭਰ ਦੇ ਵੱਡੀ ਤਾਆਦ ਲੋਕ ਸਵ: ਵਿਜੇ ਮਲਹੋਤਰਾ ਦੀਆਂ ਅੰਤਿਮ ਅਰਦਾਸ ਵਿਚ ਜੁੜੇ | ਮਲੋਹਤਰਾ ਮਸ਼ੀਨਰੀ ਸਟੋਰ ਵਾਲੇ ਸੰਜੀਵ ਮਲਹੋਤਰਾ, ਮੋਟਰ ਗੈਰਿਜ ਵਾਲੇ ਰਾਜੀਵ ਮਲਹੋਤਰਾ ਅਤੇ ਅਜੇ ਮਲਹੋਤਰਾ (ਉੱਚ ਅਫ਼ਸਰ) ਵਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲੋਕ ਸੇਵਾ ਸੁਸਾਇਟੀ ਨੇ ਹੋਣਹਾਰ ਸਕੂਲੀ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ —ਨਗਰ ਕੌਂਸਲ ਚੋਣਾਂ-2026— ਸ਼੍ਰੋਮਣੀ ਅਕਾਲੀ ਦਲ ਵਲੋਂ ਰਾਏਕੋਟ ਤੋਂ ਉਮੀਦਵਾਰਾਂ ਦੀ ਪਹਿਲੀ 10 ਨਾਂਵਾਂ ਦੀ ਲਿਸਟ ਜਾਰੀ...
Ad Position 24