19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲੋਕ ਆਵਾਜ਼ ਯਾਤਰਾ ਤਹਿਤ ਕਾਂਗਰਸ ਪਾਰਟੀ ਵਲੋਂ ਜੋਧਾਂ ਵਿਖੇ ਪੈਦਲ ਮਾਰਚ ਭਲਕੇ-ਦਿਓਲ, ਖੰਡੂਰ

Ad Position 21
No active advertisement
ਅਜੀਤ ਡੈਸਕ 19-05-2026
ਜੋਧਾਂ, 18 ਮਈ (ਗੁਰਵਿੰਦਰ ਸਿੰਘ ਹੈਪੀ)-ਕਾਂਗਰਸ ਪਾਰਟੀ ਵਲੋਂ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਇੰਚਾਰਜ ਦਾਖਾ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਕਸਬਾ ਜੋਧਾਂ ਤੇ ਨਾਲ ਲੱਗਦੇ ਪਿੰਡਾਂ 'ਚ ਵਿਸ਼ਾਲ ਪੈਦਲ ਮਾਰਚ ਭਲਕੇ 20 ਮਈ ਨੂੰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਸਵੀਰ ਸਿੰਘ ਦਿਓਲ ਸਾਬਕਾ ਸਰਪੰਚ ਅਤੇ ਕੁਲਦੀਪ ਸਿੰਘ ਸਰਪੰਚ ਖੰਡੂਰ ਨੇ ਦੱਸਿਆ ਕਿ ਲੋਕ ਆਵਾਜ਼ ਯਾਤਰਾ ਤਹਿਤ ਇਹ ਪੈਦਲ ਮਾਰਚ ਮਿਤੀ 20 ਮਈ ਨੂੰ ਸਵੇਰੇ ਪਿੰਡ ਜੋਧਾਂ ਤੋਂ ਸ਼ੁਰੂ ਹੋ ਕੇ ਖੰਡੂਰ, ਢੈਪਈ, ਸਰਾਭਾ, ਗੁੱਜਰਵਾਲ ਹੁੰਦਾ ਹੋਇਆ ਫੱਲੇਵਾਲ ਪੁੱਜੇਗਾ¢ ਜਦਕਿ ਮਿਤੀ 21 ਮਈ ਨੂੰ ਲੋਕ ਆਵਾਜ਼ ਯਾਤਰਾ ਮੋਹੀ, ਰੁੜਕਾ, ਪਮਾਲ, ਭਨੋਹੜ, ਹਸਨਪੁਰ, ਬੱਦੋਵਾਲ ਵਿਖੇ ਹੋਵੇਗੀ | ਜਸਵੀਰ ਸਿੰਘ ਦਿਉਲ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਲੋਕ ਅਵਾਜ਼ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਭਵਿੱਖ 'ਚ ਵੀ ਵਿਧਾਇਕ ਇਯਾਲੀ ਦੀ ਪੰਥਕ ਪ੍ਰਤੀ ਸੋਚ ਨਾਲ ਖੜ੍ਹੇ ਰਹਾਂਗੇ-ਹਾਂਸ/ਗਰੇਵਾਲ
Ad Position 24