19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੰਡੀ ਮੁੱਲਾਂਪੁਰ ਦੇ ਦਵਾਈ ਵਿਕ੍ਰੇਤਾ ਆਲ ਇੰਡੀਆ ਹੜਤਾਲ 'ਚ ਸ਼ਾਮਿਲ, ਕੱਲ੍ਹ ਦੁਕਾਨਾਂ ਬੰਦ

Ad Position 21
No active advertisement
ਅਜੀਤ ਡੈਸਕ 19-05-2026
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਆਲ ਇੰਡੀਆ ਕੈਮਿਸਟ ਐਂਡ ਡਰੱਗਈਸਟ ਅਧੀਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੇ ਸੱਦੇ 'ਤੇ ਕੈਮਿਸਟ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਦੇ ਦੁਕਾਨਦਾਰ 19 ਮਈ ਨੂੰ ਲੁਧਿਆਣਾ ਸਿਵਲ ਸਰਜਨ ਦਫ਼ਤਰ ਜ਼ਿਲ੍ਹਾ ਐਸੋਸੀਏਸ਼ਨ ਵਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਪ੍ਰੋਗਰਾਮ 'ਚ ਸ਼ਾਮਿਲ ਅਤੇ 20 ਮਈ ਦੇ ਦਿਨ ਦੇਸ਼ ਵਿਆਪੀ ਹੜਤਾਲ 'ਚ ਸ਼ਾਮਿਲ ਹੁੰਦਿਆਂ ਆਪਣੀਆਂ ਅੰਗਰੇਜ਼ੀ-ਦੇਸੀ ਦਵਾਈ ਵਾਲੀਆਂ ਦੁਕਾਨਾਂ ਨੂੰ ਬੰਦ ਰੱਖਣਗੇ | ਸ਼ਹਿਰ ਅੰਦਰ ਕੈਮਿਸਟ ਦੁਕਾਨਦਾਰ ਭਰਾਵਾਂ ਨਾਲ ਮੀਟਿੰਗ ਸਮੇਂ ਕੈਮਿਸਟ ਐਸੋ: ਪ੍ਰਧਾਨ ਜਗਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਗੈਰ ਕਾਨੂੰਨੀ ਵਿਕਰੀ ਨੇ ਜਿੱਥੇ ਸਾਡੇ ਕਾਰੋਬਾਰ ਨੂੰ ਘਟਾਇਆ, ਉਥੇ ਗੈਰ-ਕਾਨੂੰਨੀ ਈ-ਫਾਰਮੇਸੀ ਰਾਹੀਂ ਪਾਬੰਦੀਸ਼ੁਦਾ ਗੈਰਕਾਨੂੰਨੀ ਦਵਾਈਆਂ ਦੇ ਕੋਰੀਅਰ ਪਿੰਡਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ, ਜਿਸ ਦਾ ਸਮਾਜ ਅਤੇ ਨੌਜਵਾਨਾਂ 'ਚ ਮਾੜੇ ਅਸਰ ਦਾ ਧੱਬਾ ਛੋਟੇ ਦੁਕਾਨਦਾਰ ਕੈਮਿਸਟਾਂ ਨੂੰ ਸਹਿਣਾ ਪੈ ਰਿਹਾ | ਜਗਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਨਿਯਮ ਅਨੁਸਾਰ ਦਵਾਈਆਂ ਮੈਡੀਕਲ ਪ੍ਰੈਕਟੀਸ਼ਨਰ ਦੀ ਸਲਾਹ ਨਾਲ ਹੀ ਮਿਲਦੀਆਂ, ਕੋਰੀਅਰ ਰਾਹੀਂ ਅਧਿਕਾਰਤ, ਅਣ-ਅਧਿਕਾਰਤ ਦਵਾਈਆਂ ਦੀ ਘਰਾਂ ਤੱਕ ਸਿੱਧੀ ਸਪਲਾਈ ਦਾ ਵਿਰੋਧ ਜਾਰੀ ਰਹੇਗਾ | ਕੈਮਿਸਟ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰ, ਮੈਂਬਰ ਚੇਅਰਮੈਨ ਸੁਰੇਸ਼ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ ਸਰਾਂ, ਸੈਕਟਰੀ ਰਮਨ ਕੁਮਾਰ ਸ਼ਰਮਾ, ਮੀਤ ਪ੍ਰਧਾਨ ਸਤਵੀਰ ਸਿੰਘ ਗਿੱਲ, ਵਾਈਸ ਚੇਅਰਮੈਨ ਧਰਮਪਾਲ, ਸਕੱਤਰ ਰਮੇਸ਼ ਕੁਮਾਰ ਜਿੰਦਲ, ਰਾਜੇਸ਼ ਖੁਰਾਣਾ, ਮੋਹਿਤ ਅਗਰਵਾਲ, ਅਭਿਸ਼ੇਕ ਸਿੰਗਲਾ, ਨਰਿੰਦਰ ਕੁਮਾਰ ਮਿੱਤਲ, ਆਸ਼ੀਸ਼ ਸ਼ਰਮਾ, ਸੋਨੀ, ਰਾਮ ਜੀ ਮੈਡੀਕਲ, ਮੁੱਲਾਂਪੁਰੀ ਮੈਡੀਕਲ, ਆਪਸੀ ਸਹਿਮਤੀ ਨਾਲ ਫ਼ੈਸਲਾ ਲਿਆ ਕਿ ਈ-ਫਾਰਮੇਸੀ ਰਾਹੀਂ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ 20 ਮਈ ਨੂੰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਅਤੇ 'ਆਪ' ਦਾ ਸਮਝੌਤਾ ਜੱਗ ਜ਼ਾਹਿਰ: ਮਦਨੀਪੁਰ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਮਲਪ੍ਰੀਤ ਕੌਰ ਨੇ ਆਇਲਟਸ 'ਚ 6.5 ਬੈਂਡ ਲਏ
Ad Position 24