19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਣ ਰੇਂਜ ਕਾਮਿਆਂ ਨੇ ਐੱਸ. ਡੀ. ਐੱਮ. ਪਾਇਲ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 19-05-2026
ਪਾਇਲ, 18 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਵਣ ਰੇਂਜ ਦੋਰਾਹਾ ਦਫ਼ਤਰ ਦੇ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਾਇਲ ਅੰਦਰ ਇੱਕ ਰੋਸ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਪਿਛਲੇ 6ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਕਾਮਿਆਂ ਨੇ ਆਪਣੀਆਂ ਮੰਗਾਂ ਪ੍ਰਤੀ ਰੋਸ ਰੈਲੀ ਸ਼ਹਿਰ 'ਚ ਹੁੰਦੀ ਹੋਈ ਐੱਸ. ਡੀ. ਐੱਮ ਪਾਇਲ ਦੇ ਦਫ਼ਤਰ ਤੱਕ ਕੱਢੀ ਅਤੇ ਆਪਣੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ | ਰੇਂਜ ਪ੍ਰਧਾਨ ਬਲਵਿੰਦਰ ਸਿੰਘ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਦੇ ਕਾਮਿਆਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਜ਼ਰੂਰੀ ਮੰਗਾਂ ਨੂੰ ਅਣਗੌਲਿਆ ਕਰਦਿਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦਾ ਹਰ ਕਿਰਤੀ ਕਾਮਾ ਅਤੇ ਜੰਗਲਾਤ ਸੂਬਾ ਕਮੇਟੀ ਵਲੋਂ ਮਜਬੂਰ ਹੋ ਕੇ ਹਾਈਵੇ ਬੰਦ ਕੀਤਾ ਜਾਵੇਗਾ | ਜਿਸ ਦੀ ਜਿੰਮੇਵਾਰੀ ਵਣ ਰੇਂਜ ਅਫਸਰ ਅਤੇ ਐੱਸ. ਡੀ. ਐਮ ਪਾਇਲ ਦੀ ਹੋਵੇਗੀ | ਇਸ ਮੌਕੇ ਰੇਂਜ ਸਮਰਾਲਾ ਦੇ ਪ੍ਰਧਾਨ ਵਿਜੇ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਮਨੀ, ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ, ਨਰਿੰਦਰ ਸਿੰਘ ਉਟਾਲਾ, ਚੇਅਰਮੈਨ ਹਜ਼ਾਰਾਂ ਸਿੰਘ, ਚੇਅਰਮੈਨ ਕਿਰਤਪਾਲ ਸਿੰਘ, ਖਜਾਨਚੀ ਬਲਜੀਤ ਸਿੰਘ, ਰਵਿਦਾਸ ਤਿ੍ਭੁਵਨ, ਸੇਵਕ ਦਾਸ, ਸਨਦੀਪ ਸਿੰਘ, ਰਮਜ਼ਾਨ ਖਾਂ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਹਰਵਿੰਦਰ ਸਿੰਘ, ਰਾਜਵੰਤ ਸਿੰਘ ਤੋਂ ਇਲਾਵਾ ਬੀਬੀਆਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਹਰੇ ਕਤਲ ਮਾਮਲੇ 'ਚ 1 ਹੋਰ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਸੁਧਾਰ ਬਾਜ਼ਾਰ ਕੈਮਿਸਟ ਐਸੋਸੀਏਸ਼ਨ ਵਲੋਂ ਕੱਲ੍ਹ ਦੇ ਬੰਦ ਦਾ ਪੂਰਨ ਸਮਰਥਨ
Ad Position 24