19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼ਹਿਰ 'ਚ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ

Ad Position 21
No active advertisement
ਅਜੀਤ ਡੈਸਕ 19-05-2026
ਮਾਛੀਵਾੜਾ ਸਾਹਿਬ, 18 ਮਈ (ਮਨੋਜ ਕੁਮਾਰ)-ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਛੀਵਾੜਾ ਵਿਚ ਲਗਾਤਾਰ ਵਾਹਨਾਂ ਦੀ ਸੰਖਿਆ ਬੜੀ ਤੇਜ਼ੀ ਨਾਲ ਵਧੀ ਹੈ ਤੇ ਹਰ ਪਾਸੇ ਸੜਕਾਂ 'ਤੇ ਛੋਟੇ ਵੱਡੇ ਵਾਹਨਾਂ ਦੀ ਹਰ ਸਮੇਂ ਆਵਾਜਾਈ ਰਹਿੰਦੀ ਹੈ | ਪਰ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਲੰਮੀਆਂ ਲਾਈਨਾਂ ਵੀ ਮਿਲੀਆਂ ਹਨ | ਹਾਲਾਤ ਇਹ ਹਨ ਕਿ ਸਵੇਰ ਸਮੇਂ ਇੱਕ ਪਾਸੇ ਜਦੋਂ ਸਕੂਲ ਜਾਣ ਲਈ ਬੱਚਿਆਂ ਦੇ ਮਾਪੇ ਆਪਣੇ ਆਪਣੇ ਵਾਹਨ ਲੈ ਕੇ ਇਤਿਹਾਸਿਕ ਗਨੀ ਖਾਂ ਨਬੀ ਖਾਂ ਗੇਟ ਤੋਂ ਗੁਜ਼ਰਦੇ ਹਨ ਤਾਂ ਕੋਈ ਟਰੈਫ਼ਿਕ ਕਰਮਚਾਰੀ ਨਾ ਹੋਣ ਕਰ ਕੇ ਇਹ ਵਾਹਨ ਅੱਗੇ ਨਿਕਲਣ ਦੀ ਤੇਜ਼ੀ ਵਿਚ ਨਾ ਸਿਰਫ਼ ਹੋਰਨਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ, ਬਲਕਿ ਲੰਮੇ ਜਾਮ ਦਾ ਹਿੱਸਾ ਵੀ ਬਣਦੇ ਹਨ | ਹਾਲਾਂਕਿ ਇਸ ਜਗ੍ਹਾ 'ਤੇ ਟਰੈਫ਼ਿਕ ਪੁਲਿਸ ਦੀ ਪੱਕੀ ਪੋਸਟ ਵੀ ਹੈ | ਪਰ ਫਿਰ ਵੀ ਸੜਕ ਦੀ ਹਰ ਦਿਸ਼ਾ ਵਿਚ ਹਾਰਨ ਦੀ ਉੱਚੀ ਆਵਾਜ਼ ਨਾ ਸਿਰਫ਼ ਆਵਾਜ਼ ਪ੍ਰਦੂਸ਼ਣ ਪੈਦਾ ਕਰਦੀ ਹੈ ਬਲਕਿ ਇਹ ਬੇਤਰਤੀਬ ਜਾਮ ਕੁੱਝ ਮਿੰਟਾਂ ਦੀ ਦੂਰੀ ਲੰਮੇ ਸਮੇਂ ਵਿੱਚ ਬਦਲ ਦਿੰਦਾ ਹੈ | ਇਸ ਦੇ ਨਾਲ ਹੀ ਅਕਸਰ ਸਕੂਲਾਂ ਨੂੰ ਜਾਣ ਵਾਲੇ ਬੱਚੇ ਟਿ੍ੱਪਲ ਸਵਾਰੀ ਤੇ ਉਮਰ ਤੋਂ ਘੱਟ ਬੱਚੇ ਭਾਰੀ ਦੋਪਹੀਆ ਵਾਹਨਾਂ ਦਾ ਇਸਤੇਮਾਲ ਨਾ ਸਿਰਫ਼ ਦੂਸਰਿਆਂ ਲਈ ਮੁਸ਼ਕਿਲ ਪੈਦਾ ਕਰਦੇ ਹਨ ਬਲਕਿ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿਚ ਪਾਉਂਦੇ ਹਨ | ਪੁਲਿਸ ਦੇ ਆਕਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਵੇਦਨਸ਼ੀਲ ਮੁਸ਼ਕਿਲ ਦੇ ਸਮਾਧਾਨ ਲਈ ਹਰ ਵਾਜਬ ਤੇ ਪੁਖ਼ਤਾ ਕਦਮ ਚੁੱਕੇ ਤਾਂ ਕਿ ਅਨਮੋਲ ਜਾਨਾਂ ਨੂੰ ਇਸ ਤਰਾਂ ਸੜਕਾਂ 'ਤੇ ਖੱਜਲ ਹੋਣ ਤੋਂ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਰਾੜਾ ਸਾਹਿਬ ਵਿਖੇ ਰਾਤ ਨੂੰ ਬਣਾਈ ਸੜਕ ਦਿਨ ਚੜ੍ਹਦੇ ਨੂੰ ਖਿੱਲਰੀ ਅਗਲੀ ਖ਼ਬਰ ਸਫ਼ਾਈ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਸਾਹਨੇਵਾਲ ਅੱਗੇ ਬਸਪਾ ਵਲੋਂ ਰੋਸ ਪ੍ਰਦਰਸ਼ਨ
Ad Position 24