19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੁਹਾੜਾ ਬੱਸ ਅੱਡੇ 'ਤੇ ਖਾਣ-ਪੀਣ ਦੀਆਂ ਵਸਤਾਂ ਦੀ ਖਿੱਲਰੀ ਗੰਦਗੀ ਤੋਂ ਰਾਹਗੀਰ ਅਤੇ ਸਵਾਰੀਆਂ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 19-05-2026
ਕੁਹਾੜਾ, 18 ਮਈ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਉੱਤੇ ਸਥਿਤ ਪਿੰਡ ਕੁਹਾੜਾ ਦੇ ਬੱਸ ਅੱਡੇ ਨਜ਼ਦੀਕ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਲੱਗੀਆਂ ਰੇਹੜੀਆਂ ਵਾਲਿਆਂ ਵਲੋਂ ਦੁਕਾਨ ਦੀ ਬਚੀ ਰਹਿੰਦ ਖੰੂਹਦ, ਵਰਤੇ ਹੋਏ ਟਿਸ਼ੂ ਪੇਪਰ ਅਤੇ ਡਿਸਪੋਜ਼ਲ ਪਲੇਟਾਂ ਸੁੱਟ ਕੇ ਫੈਲਾਈ ਜਾ ਰਹੀ ਗੰਦਗੀ ਤੋਂ ਰਾਹਗੀਰ ਅਤੇ ਸਵਾਰੀਆਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ | ਕਿਉਂਕਿ ਉਨ੍ਹਾਂ ਵਲੋਂ ਗਾਹਕਾਂ ਦੀਆਂ ਜੂਠੀਆਂ ਪਲੇਟਾਂ ਅਤੇ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਦੀ ਬਜਾਏ ਸੜਕ ਕਿਨਾਰੇ ਹੀ ਛੱਡ ਦਿੱਤਾ ਜਾਂਦਾ ਹੈ | ਉਕਤ ਸਥਾਨ ਬੱਸ ਅੱਡਾ ਹੋਣ ਕਾਰਨ ਇੱਥੇ ਸਵਾਰੀਆਂ ਦੀ ਭਾਰੀ ਆਵਾਜਾਈ ਰਹਿੰਦੀ ਹੈ | ਗੰਦਗੀ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪਰ ਫਿਰ ਵੀ ਆਪਣੇ ਗਾਹਕਾਂ ਦੇ ਜਾਣ ਤੋਂ ਬਾਅਦ ਬਚੀ ਰਹਿੰਦ ਖੰੂਹਦ ਅਤੇ ਗੰਦੀਆਂ ਪਲੇਟਾਂ ਨੂੰ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ | ਨਤੀਜੇ ਵਜੋਂ ਸਵੇਰੇ ਸਮੇਂ ਬੱਸ ਅੱਡੇ 'ਤੇ ਪਹੁੰਚਣ ਵਾਲੀਆਂ ਸਵਾਰੀਆਂ ਦਾ ਸਵਾਗਤ ਗੰਦਗੀ ਅਤੇ ਵਿੱਖਰੀਆਂ ਪਲੇਟਾਂ ਨਾਲ ਹੁੰਦਾ ਹੈ, ਜੋ ਇਲਾਕੇ ਦੀ ਬਦਹਾਲ ਹਾਲਤ ਨੂੰ ਦਰਸਾਉਂਦਾ ਹੈ | ਇਸ ਦੇ ਨਾਲ ਹੀ ਗੰਦਗੀ ਕਾਰਨ ਮੱਖੀਆਂ ਦੀ ਭਰਮਾਰ ਹੋ ਰਹੀ ਹੈ, ਜੋ ਖਾਣ-ਪੀਣ ਵਾਲੀਆਂ ਵਸਤਾਂ ਉੱਤੇ ਭਿਣਕਦੀਆਂ ਰਹਿੰਦੀਆਂ ਹਨ | ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਜੋ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਮੁਤਾਬਿਕ ਖਾਣ-ਪੀਣ ਵਾਲੀਆਂ ਰੇਹੜੀਆਂ ਵਾਲਿਆਂ ਵਲੋਂ ਵਰਤੀਆਂ ਗਈਆਂ ਪਲੇਟਾਂ ਅਤੇ ਕੂੜਾ ਸੜਕ 'ਤੇ ਛੱਡਣ ਦੀ ਥਾਂ ਕੋਈ ਠੋਸ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਕਿ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਗੰਦਗੀ ਵਾਲੇ ਮਾਹੌਲ ਦਾ ਸਾਹਮਣਾ ਨਾ ਕਰਨਾ ਪਵੇ | ਸਿਹਤ ਵਿਭਾਗ ਵਲੋਂ ਇੱਥੇ ਨਿਯਮਿਤ ਚੈਕਿੰਗ ਕਰ ਕੇ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਦੀ ਸਿਹਤ ਸੰਭਾਲ ਨੂੰ ਦੇਖਦੇ ਹੋਏ ਤੁਰੰਤ ਇਲਾਕੇ ਵਿਚ ਸਫ਼ਾਈ ਵਿਵਸਥਾ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਤੇ ਬੱਸ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਰਾਹਤ ਮਿਲ ਸਕੇ ਤਾਂ ਕਿ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਗੰਦਗੀ ਵਾਲੇ ਮਾਹੌਲ ਤਾਂ ਸਾਹਮਣਾ ਨਾ ਕਰਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਦੇਈ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਹੇਡੋਂ ਬੇਟ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
Ad Position 24