23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਪਟਨ ਸੰਦੀਪ ਸੰਧੂ ਦੀ ਲੋਕ ਆਵਾਜ਼ ਯਾਤਰਾ ਦਾ ਗੁੱਜਰਵਾਲ ਵਿਖੇ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 21-05-2026
ਜੋਧਾਂ, 20 ਮਈ (ਗੁਰਵਿੰਦਰ ਸਿੰਘ ਹੈਪੀ)-ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਆਰੰਭੀ ਚਾਰ ਦਿਨਾਂ ਲੋਕ ਆਵਾਜ਼ ਯਾਤਰਾ ਦਾ ਇਤਿਹਾਸਕ ਪਿੰਡ ਗੁੱਜਰਵਾਲ ਵਿਖੇ ਪਹੁੰਚਣ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜਿੱਥੇ ਇਸ ਲੋਕ ਆਵਾਜ਼ ਯਾਤਰਾ ਰਾਹੀਂ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਨਾਕਾਮੀਆਂ ਨੂੰ ਜੱਗ ਜ਼ਾਹਿਰ ਕੀਤਾ ਜਾ ਰਿਹਾ ਹੈ, ਉ?ਥੇ ਹੀ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਅੰਦਰ ਲੋਕ ਆਵਾਜ਼ ਯਾਤਰਾ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਥੇ ਹਲਕੇ ਦੇ ਲੋਕ 'ਆਪ' ਸਰਕਾਰ ਨੂੰ ਨਕਾਰ ਚੁੱਕੇ ਹਨ ਉਥੇ ਸਮੁੱਚੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ, ਇਸ ਲਈ ਲੋਕ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਚਰਨਜੀਤ ਸਿੰਘ ਗਰੇਵਾਲ ਹਾਂਗਕਾਂਗ, ਸਿਮਰਜੀਤ ਕੌਰ ਗਰੇਵਾਲ ਸਾਬਕਾ ਮੈਂਬਰ ਬਲਾਕ ਸੰਮਤੀ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਕਮਲ ਗਰੇਵਾਲ, ਜਸਵੀਰ ਸਿੰਘ ਦਿਉਲ ਖੰਡੂਰ, ਸੁਖਵਿੰਦਰ ਸਿੰਘ ਪਮਾਲੀ ਬਲਾਕ ਪ੍ਰਧਾਨ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਪੰਚ ਪਿ੍ਤਪਾਲ ਸਿੰਘ, ਪੰਚ ਬਲਤੇਜ ਸਿੰਘ, ਪੰਚ ਮਨਵੀਰ ਸਿੰਘ, ਕਾਸਰ ਮੁਹੰਮਦ ਕਾਸ਼ੀ ਸਾਬਕਾ ਪੰਚ, ਹਰਸਿਮਰਨਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਸੂਬੇਦਾਰ ਮਲਕੀਤ ਸਿੰਘ, ਮਾ: ਸੁਖਪਾਲ ਸਿੰਘ ਗਰੇਵਾਲ, ਸੂਬੇਦਾਰ ਰਣਧੀਰ ਸਿੰਘ, ਪ੍ਰੇਮ ਸਿੰਘ ਸੇਖੋਂ ਬਾਸੀਆਂ, ਜਸਪ੍ਰੀਤ ਸਿੰਘ ਜੱਸਾ, ਗੁਰਕਿਰਪਾਲ ਸਿੰਘ ਕਾਕਾ, ਡਾ: ਕਮਲ ਰਤਨ ਜਨਰਲ ਸਕੱਤਰ ਬਲਾਕ ਕਾਂਗਰਸ, ਪਰਮਵੀਰ ਸਿੰਘ, ਗੁਰਮੀਤ ਸਿੰਘ ਮਿੰਟੂ ਰੂਮੀ, ਤਰਸੇਮ ਸਿੰਘ ਸੇਮਾ, ਗੁਰਿੰਦਰ ਸਿੰਘ ਲੱਕੀ, ਡਾ ਹਰਨਾਮ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਧਾਰ ਬਾਜ਼ਾਰ ਵਿਖੇ ਹੜਤਾਲ ਕਾਰਨ ਬੰਦ ਰਹੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਐੱਸ.ਸੀ. ਸੈੱਲ ਦੀ ਮੀਟਿੰਗ ਦੌਰਾਨ ਭਾਈਚਾਰੇ ਦੀਆਂ ਮੁਸ਼ਕਿਲਾਂ 'ਤੇ ਚਰਚਾ <br/>
Ad Position 24