23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੁਧਾਰ ਬਾਜ਼ਾਰ ਵਿਖੇ ਹੜਤਾਲ ਕਾਰਨ ਬੰਦ ਰਹੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ

Ad Position 21
No active advertisement
ਅਜੀਤ ਡੈਸਕ 21-05-2026
ਗੁਰੂਸਰ ਸੁਧਾਰ, 20 ਮਈ (ਬਲਵਿੰਦਰ ਸਿੰਘ ਧਾਲੀਵਾਲ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਗਏ ਸੱਦੇ ਤਹਿਤ ਸਥਾਨਕ ਕਸਬਾ ਗੁਰੂਸਰ ਸੁਧਾਰ ਦੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਸਮੁੱਚੇ ਰੂਪ ਵਿਚ ਬੰਦ ਰਹੀਆਂ | ਜ਼ਿਕਰਯੋਗ ਹੈ ਕਿ ਜਥੇਬੰਦੀ ਵਲੋਂ ਇਹ ਹੜਤਾਲ ਸੂਬੇ ਭਰ ਵਿਚ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ, ਆਨਲਾਈਨ ਦਵਾਈਆਂ ਦੇ ਵਿਕਰੀ ਦੇ ਵਿਰੋਧ ਅਤੇ ਹੋਰ ਕਈ ਮੰਗਾਂ ਖਾਤਰ ਸੀ ਜਿਸ ਵਿਚ ਸਥਾਨਕ ਕਸਬੇ ਦੇ ਸਮੂਹ ਦਵਾਈ ਵਿ੍ਕੇਤਾਵਾਂ ਨੇ ਇਕਜੁਟਤਾ ਦਿਖਾਉੁਾਦਿਆਂ ਆਪੋ-ਆਪਣੀਆਂ ਦੁਕਾਨਾਂ ਬੰਦ ਰੱਖ ਕੇ ਅਤੇ ਬਾਹਾਂ ਉਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰਾਂ ਖ਼ਿਲਾਫ਼ ਰੋਸ ਵੀ ਪ੍ਰਗਟ ਕੀਤਾ | ਅੱਜ ਦੇ ਬੰਦ ਨੂੰ ਪੂਰਨ ਰੂਪ ਵਿਚ ਸਫ਼ਲ ਬਣਾਉਣ ਲਈ ਸੁਧਾਰ ਬਾਜ਼ਾਰ ਕੈਮਿਸਟ ਐਸੋਸੀਏਸ਼ਨ ਦੇ ਡਾ. ਕਿਰਪਾਲ ਸਿੰਘ, ਸੁਭਾਸ਼ ਜਿੰਦਲ, ਜਸਵੰਤ ਰਾਏ ਬਜਾਜ ਟੀਟੂ, ਰਾਮ ਪ੍ਰਕਾਸ਼, ਸੁਨੀਲ ਕੁਮਾਰ ਗੋਇਲ, ਮਨਮੋਹਣ ਸਿੰਘ, ਸੰਜੀਵ, ਜਪਜੋਤ ਸਿੰਘ ਆਦਿ ਨੇ ਸਮੂਹ ਸਾਥੀ ਦੁਕਾਨਦਾਰ ਵੀਰਾਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਕਜੁਟਤਾ ਨਾਲ ਹੀ ਸਰਕਾਰਾਂ ਪਾਸੋਂ ਆਪਣੀਆਂ ਮੰਗਾਂ ਮੰਨਵਾਈਆ ਜਾ ਸਕਦੀਆਂ ਸਨ |
Ad Position 22
No active advertisement
ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਨੇ ਕਸਬਾ ਜੋਧਾਂ ਤੋਂ ਕੀਤੀ ਲੋਕ ਆਵਾਜ਼ ਯਾਤਰਾ ਦੀ ਆਰੰਭਤਾ ਅਗਲੀ ਖ਼ਬਰ ਕੈਪਟਨ ਸੰਦੀਪ ਸੰਧੂ ਦੀ ਲੋਕ ਆਵਾਜ਼ ਯਾਤਰਾ ਦਾ ਗੁੱਜਰਵਾਲ ਵਿਖੇ ਭਰਵਾਂ ਸਵਾਗਤ <br/>
Ad Position 24