23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਪਟਨ ਸੰਦੀਪ ਸੰਧੂ ਨੇ ਕਸਬਾ ਜੋਧਾਂ ਤੋਂ ਕੀਤੀ ਲੋਕ ਆਵਾਜ਼ ਯਾਤਰਾ ਦੀ ਆਰੰਭਤਾ

Ad Position 21
No active advertisement
ਅਜੀਤ ਡੈਸਕ 21-05-2026
ਜੋਧਾਂ, 20 ਮਈ (ਗੁਰਵਿੰਦਰ ਸਿੰਘ ਹੈਪੀ)-ਹਲਕਾ ਇੰਚਾਰਜ ਦਾਖਾ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਅੱਜ ਲੋਕ ਆਵਾਜ਼ ਯਾਤਰਾ ਦੀ ਆਰੰਭਤਾ ਕਸਬਾ ਜੋਧਾਂ ਤੋਂ ਹੋਈ | ਇਸ ਮੌਕੇ ਅਮਰਦੀਪ ਸਿੰਘ ਰੂਬੀ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਦਿਉਲ ਸਾਬਕਾ ਸਰਪੰਚ, ਦਰਸ਼ਨ ਸਿੰਘ ਬੀਰਮੀ, ਪ੍ਰੇਮ ਸਿੰਘ ਸੇਖੋਂ, ਸੁਖਵਿੰਦਰ ਸਿੰਘ ਪਮਾਲੀ ਬਲਾਕ ਪ੍ਰਧਾਨ, ਡਾ: ਕਮਲ ਰਤਨ, ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਅਮਰਜੀਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਪ੍ਰਧਾਨ ਸੰਦੀਪ ਸਿੰਘ ਸ਼ਨੀ ਇੰਚਾਰਜ ਸੋਸ਼ਲ ਮੀਡੀਆ ਦਾਖਾ, ਸਤਿੰਦਰ ਕੌਰ ਮੈਂਬਰ ਬਲਾਕ ਸੰਮਤੀ, ਪ੍ਰਧਾਨ ਜਸਵੰਤ ਸਿੰਘ ਘੋਲੀ, ਭੁਪਿੰਦਰ ਸਿੰਘ ਗਰੇਵਾਲ, ਪ੍ਰਧਾਨ ਤਨਵੀਰ ਸਿੰਘ ਹਾਜ਼ਰ ਸਨ | ਲੋਕ ਆਵਾਜ਼ ਯਾਤਰਾ ਤਹਿਤ ਪੈਦਲ ਮਾਰਚ ਦੇ ਸ਼ੁਰੂ ਹੋਣ ਸਮੇਂ ਦਾਣਾ ਮੰਡੀ ਜੋਧਾਂ ਵਿਖੇ ਕੈਪਟਨ ਸੰਦੀਪ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਲਕੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਏ ਸਰਵਪੱਖੀ ਵਿਕਾਸ ਬਾਰੇ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਲੋਕ ਆਵਾਜ਼ ਯਾਤਰਾ ਕੱਢੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਸਾਲ ਦਾ ਸਮਾਂ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਟਪਾਇਆ ਹੈ, ਇਸ ਦੇ ਉਲਟ ਪਿਛਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਸੂਬੇ ਦਾ ਹੋਇਆ ਸਰਬਪੱਖੀ ਵਿਕਾਸ ਆਪਣੀ ਮਿਸਾਲ ਆਪ ਹੈ | ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਇਹ ਲੋਕ ਆਵਾਜ਼ ਯਾਤਰਾ ਪਿੰਡ ਜੋਧਾਂ ਤੋਂ ਸ਼ੁਰੂ ਹੋ ਕੇ ਖੰਡੂਰ, ਢੈਪਈ, ਸਰਾਭਾ, ਗੁੱਜਰਵਾਲ ਹੁੰਦੀ ਹੋਈ ਫੱਲੇਵਾਲ ਵਿਖੇ ਸਮਾਪਤ ਹੋਈ | ਇਸ ਲੋਕ ਆਵਾਜ਼ ਯਾਤਰਾ ਵਿਚ ਹਰਪ੍ਰੀਤ ਸਿੰਘ ਰਾਜਾ, ਪੰਚ ਹਰਪ੍ਰੀਤ ਸਿੰਘ ਮੋਹਣੀ, ਪੰਚ ਬਿੰਦਰੀ ਜੋਧਾਂ, ਸਕੱਤਰ ਗੋਵਿੰਦ ਸਿੰਘ, ਕਰਮਜੀਤ ਸਿੰਘ ਅਮਰੀਕਾ, ਅਮਨਜੀਤ ਸਿੰਘ ਸਾਬਕਾ ਪੰਚ, ਮੋਹਣ ਲਾਲ, ਪ੍ਰਧਾਨ ਕੁਲਵਿੰਦਰ ਸਿੰਘ ਛੋਕਰ, ਦਲਵਿੰਦਰ ਸਿੰਘ, ਪਰਮਜੀਤ ਸਿੰਘ ਰਤਨ, ਅਵਤਾਰ ਸਿੰਘ ਗਰੇਵਾਲ, ਪਿੰਦਰ ਸਿੰਘ ਗਰੇਵਾਲ, ਸਰਬਜੀਤ ਸਿੰਘ, ਅਮਰੀਕ ਸਿੰਘ, ਪਿ੍ਤਪਾਲ ਸਿੰਘ ਕੈਨੇਡਾ, ਬਹਾਦਰ ਸਿੰਘ ਕੈਨੇਡਾ, ਜਸਵਿੰਦਰ ਸਿੰਘ ਬਿੰਦਰ, ਅਮਰਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਗਰੇਵਾਲ, ਪੰਚ ਗੁਰਮੀਤ ਸਿੰਘ, ਹਰਜੀਤ ਸਿੰਘ ਪੰਚ, ਰਾਜਵੰਤ ਕੌਰ ਪੰਚ, ਪਰਮਿੰਦਰ ਕੌਰ ਰਾਣੀ, ਜਸਵੰਤ ਕੌਰ ਸਾਬਕਾ ਪੰਚ, ਗੁਰਪਾਲ ਸਿੰਘ ਬਬਲੂ, ਦਲਬਾਰਾ ਸਿੰਘ ਸਾਬਕਾ ਪੰਚ, ਪ੍ਰਧਾਨ ਹਮੀਰ ਸਿੰਘ, ਸੰਤੋਖ ਸਿੰਘ ਪਰਜਾਪਤ, ਸਤਿੰਦਰ ਕੌਰ ਗਰੇਵਾਲ, ਕੁਲਵਿੰਦਰ ਸਿੰਘ ਸੋਨੀ, ਸ਼ਰਨਜੀਤ ਸਿੰਘ ਸਨੀ, ਮਹਿੰਦਰ ਸਿੰਘ, ਕੋਮਲ ਸਿੰਘ ਗਰੇਵਾਲ, ਰਵਿੰਦਰ ਸਿੰਘ ਬਿੰਦਰ, ਪ੍ਰਧਾਨ ਬੇਅੰਤ ਸਿੰਘ, ਬੇਅੰਤ ਕੌਰ ਸਾਬਕਾ ਪੰਚ, ਦਵਿੰਦਰ ਸਿੰਘ ਬਿੰਦਰ, ਗੁਰਜੀਤ ਸਿੰਘ ਲੱਡੂ, ਪਿਸ਼ੌਰ ਸਿੰਘ, ਸਰਬਜੀਤ ਕੌਰ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਬਲਵੰਤ ਸਿੰਘ ਝੱਜ, ਜਗਜੀਵਨ ਸਿੰਘ ਝੱਜ ਦੇ ਪਿਤਾ ਦੇ ਦਿਹਾਂਤ 'ਤੇ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਸੁਧਾਰ ਬਾਜ਼ਾਰ ਵਿਖੇ ਹੜਤਾਲ ਕਾਰਨ ਬੰਦ ਰਹੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ
Ad Position 24