30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੰਡਲ ਅੱਡਾ ਦਾਖਾ ਬਾਹਰ ਬਿਜਲੀ ਕਾਮਿਆਂ ਵਲੋਂ ਮੈਨੇਜਮੈਂਟ ਖ਼ਿਲਾਫ਼ ਧਰਨਾ

Ad Position 21
No active advertisement
ਅਜੀਤ ਡੈਸਕ 26-05-2026
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਪਾਵਰਕਾਮ ਵਲੋਂ ਬਿਜਲੀ ਕਾਮਿਆਂ ਨੂੰ ਸੇਫਟੀ ਕਿੱਟਾਂ, ਡਿਊਟੀ ਦੌਰਾਨ ਵਰਤਿਆ ਜਾਣ ਵਾਲਾ ਟੂਲ ਲੰਮੇ ਸਮੇਂ ਤੋਂ ਸਰਕਾਰਾਂ ਨਹੀਂ ਦੇ ਰਹੀਆਂ, ਹੁਣ ਬੋਰਡ ਵਲੋਂ ਡਿਊਟੀ ਟਾਈਮ ਫਿਕਸ ਦੇ ਨਾਂਅ ਹੇਠ ਦਿੱਤੇ ਜਾਣ ਵਾਲੇ ਫੋਨ (ਮੋਬਾਈਲ) ਦਾ ਬਿਜਲੀ ਕਾਮਿਆਂ ਵਲੋਂ ਵਿਰੋਧ ਹੋ ਰਿਹਾ | ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਸਾਂਝਾ ਫੋਰਮ ਦੇ ਸੱਦੇ 'ਤੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਮੈਨੇਜਮੈਂਟ ਖ਼ਿਲਾਫ਼ ਧਰਨਾ ਦਿੱਤਾ ਗਿਆ | ਸਾਥੀ ਬਿਜਲੀ ਕਾਮਿਆਂ ਨੂੰ ਸੰਬੋਧਨ ਹੁੰਦਿਆਂ ਹਰਵਿੰਦਰ ਸਿੰਘ ਲਾਲੂ ਨੇ ਕਿਹਾ ਕਿ ਮਹਿਕਮਾ ਸਰਕਾਰੀ ਖ਼ਜ਼ਾਨੇ 'ਤੇ ਹੋਰ ਬੋਝ ਪਾਉਣ ਅਤੇ ਆਪਣੇ ਕਮਿਸ਼ਨ ਲਈ ਰਾਹ ਪੱਧਰਾ ਵਾਸਤੇ ਹੁਣ ਫੋਨ ਘੁਟਾਲਾ ਕਰੇਗਾ, ਜਿਹੜਾ ਬਿਜਲੀ ਕਾਮਿਆਂ ਨੂੰ ਉੱਕਾ ਹੀ ਪ੍ਰਵਾਨ ਨਹੀਂ | ਬੁਲਾਰਿਆਂ ਨੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਸਵਾਲ ਕੀਤਾ ਕਿ ਟੈਕਨੀਕਲ ਸਟਾਫ਼ ਲਈ ਕੰਪਲੇਂਟ/ਬਰੇਕਡਾਊਨ ਟਾਈਮ ਕਿਵੇਂ ਫਿਕਸ ਹੋ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੇ ਬਕਾਇਆ ਡੀ.ਏ. ਅਤੇ ਏਰੀਅਰ ਦੇ ਭੁਗਤਾਨ ਲਈ ਮਹਿਕਮੇ ਕੋਲ ਪੈਸਾ ਨਹੀਂ, ਫੋਨ ਖਰੀਦਣ ਦੀ ਕਾਹਲੀ ਪੈ ਗਈ | ਉਨ੍ਹਾਂ ਮੰਗ ਰੱਖੀ ਕਿ ਪਹਿਲਾਂ ਫੀਲਡ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸੇਫਟੀ ਇਕਊਪਮੈਂਟ ਮੁਹੱਈਆ ਕਰਵਾਇਆ ਜਾਵੇ | ਧਰਨੇ 'ਤੇ ਬੈਠੇ ਸਾਥੀਆਂ ਨੂੰ ਲਖਵੀਰ ਸਿੰਘ, ਦਰਸ਼ਪ੍ਰੀਤ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਵਰਕਿੰਗ ਪ੍ਰਧਾਨ ਜਸਵਿੰਦਰ ਸਿੰਘ ਧੂਰੀ, ਦਲਬੀਰ ਸਿੰਘ, ਇੰਦਰਜੀਤ ਸਿੰਘ, ਜੇ.ਈ ਪਰਮਿੰਦਰ ਸਿੰਘ, ਜੇ.ਈ ਕੰਵਰਦੀਪ ਸਿੰਘ ਧੰਨਾ, ਜੇ.ਈ. ਸੁਖਦੀਪ ਸਿੰਘ, ਜੇ.ਈ. ਜਤਿੰਦਰ ਸਿੰਘ, ਜੇ.ਈ. ਗੁਰਚਰਨ ਸਿੰਘ, ਡਵੀਜ਼ਨ ਸੁਪਰਡੈਂਟ ਅਵਤਾਰ ਸਿੰਘ, ਨਰਿੰਦਰ ਸਿੰਘ, ਨਰਦੀਪ ਸਿੰਘ, ਪਰਮਿੰਦਰ ਸਿੰਘ, ਅਰਸ਼ਦੀਪ ਸਿੰਘ, ਮਹਿੰਦਰਪਾਲ ਸਿੰਘ, ਜਸਮੇਲ ਸਿੰਘ ਜੱਸਾ, ਸੁਖਦੀਪ ਸਿੰਘ ਧਾਲੀਵਾਲ, ਹੋਰਨਾਂ ਸੰਬੋਧਨ ਹੁੰਦਿਆਂ ਕਿਹਾ ਕਿ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦਾ ਸੰਘਰਸ਼ ਕਮੇਟੀ ਜੋ ਫ਼ੈਸਲਾ ਦੇਵੇਗੀ, ਪ੍ਰਵਾਨ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਛੱਜਾਵਾਲ ਸਕੂਲ ਨੂੰ ਸਮਾਜ ਸੇਵੀ ਪਰਿਵਾਰ ਨੇ ਆਰ.ਓ. ਸਿਸਟਮ ਦਿੱਤਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ
Ad Position 24