31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਗਤ ਪੂਰਨ ਸਿੰਘ ਪਿੰਗਲਵਾੜਾ ਅਤੇ ਮਨੁੱਖਤਾ ਦੀ ਸੇਵਾ ਲਈ ਜਲਾਲਦੀਵਾਲ ਤੋਂ ਕਣਕ ਅਤੇ ਨਕਦੀ ਦੀ ਸੇਵਾ ਭੇਜੀ

Ad Position 21
No active advertisement
ਅਜੀਤ ਡੈਸਕ 26-05-2026
ਰਾਏਕੋਟ, 25 ਮਈ (ਸੁਸ਼ੀਲ)-ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮਿ੍ਤਸਰ ਅਤੇ ਮਨੁੱਖਤਾ ਦੀ ਸੇਵਾ ਹਸਨਪੁਰ ਦੇ ਲੰਗਰਾਂ ਲਈ ਭਗਤ ਪੂਰਨ ਸਿੰਘ ਪਿੰਗਲਵਾੜਾ ਸੇਵਾ ਸੁਸਾਇਟੀ ਪਿੰਡ ਜਲਾਲਦੀਵਾਲ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੁਖਬੀਰ ਸਿੰਘ ਪੂਨੀਆਂ ਦੀ ਅਗਵਾਈ 'ਚ ਇਕੱਠੀ ਕੀਤੀ ਨਕਦ ਰਾਸ਼ੀ, ਕੱਪੜੇ ਤੇ ਕਣਕ ਦਾ ਟਰੱਕ ਲੰਗਰਾਂ ਦੀ ਸੇਵਾ ਲਈ ਭੇਜਿਆ ਗਿਆ | ਇਸ ਸਬੰਧੀ ਸੁਖਬੀਰ ਸਿੰਘ ਪੂਨੀਆਂ ਨੇ ਦੱਸਿਆ ਕਿ ਉਹ ਪਿਛਲੇ ਤਕਰੀਬਨ ਪਿਛਲੇ 29 ਸਾਲਾਂ ਤੋਂ ਲਗਾਤਾਰ ਸੰਗਤ ਦੇ ਸਹਿਯੋਗ ਨਾਲ ਕਣਕ, ਕੱਪੜੇ ਅਤੇ ਨਕਦੀ ਭਗਤ ਪੂਰਨ ਸਿੰਘ ਪਿੰਗਲਵਾੜਾ ਅਮਿ੍ਤਸਰ ਲਈ ਭੇਜਦੇ ਆ ਰਹੇ ਹਨ | ਉਨ੍ਹਾਂ ਦੱਸਿਆ ਇਸ ਸਾਲ ਵੀ ਉਨ੍ਹਾਂ ਵੱਲੋਂ 210 ਕੁਇੰਟਲ ਕਣਕ, ਕੱਪੜੇ, ਚਾਦਰਾਂ, ਚੱਪਲਾਂ ਆਦਿ 3 ਲੱਖ 15 ਹਜ਼ਾਰ ਦੀ ਨਕਦ ਰਾਸ਼ੀ, ਇੱਕਠੀ ਕਰਕੇ ਪੂਰਨ ਸਿੰਘ ਪਿੰਗਲਵਾੜਾ ਅੰਮਿਤਸਰ ਨੂੰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਮਨੁੱਖਤ ਦੀ ਸੇਵਾ ਹਸਨਪੁਰ ਲਈ 40 ਕੁਇੰਟਲ ਕਣਕ ਤੇ ਹੋਰ ਸਾਮਾਨ ਦਿੱਤਾ ਗਿਆ ਹੈ | ਸੇਵਾ ਸਮੱਗਰੀ ਦਾ ਟਰੱਕ ਰਵਾਨਾ ਕਰਨ ਸਮੇਂ ਦਰਸ਼ਨ ਸਿੰਘ ਢਿੱਲੋਂ, ਸੁਦਾਗਰ ਸਿੰਘ, ਨਿਰਮਲ ਸਿੰਘ, ਚਾਂਦੀ ਰਾਮ, ਗੁਰਜੰਟ ਸਿੰਘ ਸਰਾਂ, ਗੁਰਦੇਵ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਪਿਸੌਰਾ ਸਿੰਘ ਪੂਨੀਆਂ, ਬਲਰਾਜ ਸਿੰਘ, ਗੁਰਸਾਹਿਬ ਸਿੰਘ, ਗੁਰਿੰਦਰਦੀਪ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ ਫੌਜੀ, ਕਰਨੈਲ ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਤਲਵੰਡੀ ਰਾਏ, ਜਗਦੇਵ ਸਿੰਘ ਗੋਂਦਵਾਲ, ਬਲਜੀਤ ਸਿੰਘ ਸਰਪੰਚ ਤਾਜਪੁਰ, ਕੁਲਦੀਪ ਸਿੰਘ ਤਾਜਪੁਰ, ਗੁਰਮੇਲ ਸਿੰਘ ਆੜ੍ਹਤੀਆ, ਧਰਮਪਾਲ ਸਿੰਘ ਹਲਵਾਰਾ, ਪਰਮਿੰਦਰ ਸਿੰਘ ਕੈਨੇਡਾ, ਇਕਬਾਲ ਸਿੰਘ ਕੈਨੇਡਾ, ਨਵਰੀਤ ਸਿੰਘ ਅਟਵਾਲ, ਬਲਕਾਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ, ਬਰਿੰਦਰ ਸਿੰਘ ਪੂਨੀਆਂ, ਇੰਦਰਜੀਤ ਸਿੰਘ ਮੌੜ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਦਾ ਸਮਾਂ ਬਦਲਣ ਜਾਂ ਗਰਮੀਆਂ ਦੀਆਂ ਛੁੱਟੀਆਂ ਕਰਨ ਦੀ ਮੰਗ ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਬਣਿਆ ਸਹੋਦਿਆ ਮੁਕਾਬਲੇ ਦਾ ਜੇਤੂ
Ad Position 24