ਪੱਖੋਵਾਲ/ਸਰਾਭਾ, 27 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਪਿੰਡ ਸਰਾਭਾ ਦੇ ਸਾਬਕਾ ਪੰਚ ਤੇ ਪ੍ਰੈੱਸ ਸਕੱਤਰ ਸਪੋਰਟਸ ਕਲੱਬ ਸਰਾਭਾ ਸ. ਹਰਪ੍ਰੀਤ ਸਿੰਘ ਗਰੇਵਾਲ ਡੇਅਰੀ ਵਾਲੇ ਤੇ ਉਨ੍ਹਾਂ ਦੇ ਵੱਡੇ ਭਰਾ ਹਰਦੀਪ ਸਿੰਘ ਗਰੇਵਾਲ ਪ੍ਰਧਾਨ ਗੁਰਦੁਆਰਾ ਗੁਸਾਂਈਆਣਾ ਸਾਹਿਬ ਰਾਮਾ ਪੱਤੀ ਸਰਾਭਾ ਨੂੰ ਉਸ ਸਮੇਂ ਅਸਿਹ ਸਦਮਾ ਪੁੱਜਾ, ਜਦ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ (83) ਧਰਮਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਸਰਾਭਾ (ਲੁਧਿਆਣਾ) ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਹਲਕਾ ਵਿਧਾਇਕ ਸ. ਮਨਪ੍ਰੀਤ ਸਿੰਘ ਇਯਾਲੀ, ਜਸਕਰਨ ਸਿੰਘ ਦਿਉਲ ਇੰਚਾਰਜ ਹਲਕਾ ਦਾਖਾ ਐਸ.ਏ.ਡੀ. (ਬ), ਸਾਬਕਾ ਸਰਪੰਚ ਪਰਮਜੀਤ ਸਿੰਘ, ਕਲੱਬ ਪ੍ਰਧਾਨ ਧਰਮਿੰਦਰ ਸਿੰਘ, ਸਰਪੰਚ ਕਮਲਜੀਤ ਕੌਰ, ਕਰਨਲ ਮਨਦੀਪ ਸਿੰਘ, ਜਤਿੰਦਰ ਸਿੰਘ ਗਰੇਵਾਲ ਚੇਅਰਮੈਨ ਸਰਾਭਾ ਟਰੱਸਟ, ਅਵਤਾਰ ਸਿੰਘ ਗਰੇਵਾਲ, ਕੁਲਦੀਪ ਸਿੰਘ ਸਾਬਕਾ ਪ੍ਰਧਾਨ, ਅਮਰ ਸਿੰਘ, ਦਵਿੰਦਰ ਸਿੰਘ, ਬਿੰਦਰ ਸਿੰਘ ਅਮਰੀਕਾ ਆਦਿ ਨੇ ਪਰਿਵਾਰ ਨਾਲ ਦੁੱਖ ਜਾਹਿਰ ਕਰਦਿਆਂ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ |