27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡਾ. ਆਰ.ਪੀ. ਚੋਪੜਾ ਦੀ ਯਾਦ 'ਚ ਠੰਢੇ-ਮਿੱਠੇ ਜਲ ਦੀ ਛਬੀਲ ਤੇ ਕੁਲਚਿਆਂ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 28-05-2026
ਗੁਰੂਸਰ ਸੁਧਾਰ, 27 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਦੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਬੱਸ ਸਟੈਂਡ ਨਜ਼ਦੀਕ ਅੱਜ ਸਵ: ਡਾ: ਆਰ.ਪੀ. ਚੋਪੜਾ ਦੀ 28ਵੀ ਬਰਸੀ ਮੌਕੇ ਉਨ੍ਹਾਂ ਦੇ ਸਪੁੱਤਰ ਤੇ ਸਮਾਜ ਸੇਵੀ ਡਾ: ਰਾਜਨ ਚੋਪੜਾ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਤੇ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ ਗਿਆ | ਛਬੀਲ ਦਾ ਰਸਮੀ ਉਦਘਾਟਨ ਅਰਦਾਸ ਬੇਨਤੀ ਉਪਰੰਤ ਕਸਬੇ ਦੇ ਨਾਮੀ ਡਾ: ਸੰਜੀਵ ਚੋਪੜਾ ਵਲੋਂ ਕੀਤਾ ਗਿਆ | ਸੇਵਾਦਾਰਾਂ ਨੇ ਇਸ ਮੌਕੇ ਸ਼ਰਧਾ-ਭਾਵਨਾ ਨਾਲ ਰਾਹਗੀਰਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਤੇ ਛੋਲੇ ਕੁਲਚੇ ਵਰਤਾਏ | ਚੋਪੜਾ ਨਰਸਿੰਗ ਹੋਮ ਵਿਖੇ ਇਸ ਸਬੰਧੀ ਮੁਫ਼ਤ ਸ਼ੂਗਰ ਜਾਂਚ ਕੈਂਪ ਵੀ ਲਗਾਇਆ ਗਿਆ ਤੇ ਡੇਢ ਸੌ ਤੋਂ ਵਧੇਰੇ ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ | ਇਸ ਮੌਕੇ ਡਾ: ਰਾਜਨ ਚੋਪੜਾ, ਡਾ: ਸੰਜੀਵ ਚੋਪੜਾ, ਪ੍ਰਧਾਨ ਮਲਕੀਤ ਸਿੰਘ ਸਿੱਧੂ, ਪੰਚ ਰਜਿੰਦਰ ਸਿੰਘ, ਡਾ: ਕਿਰਪਾਲ ਸਿੰਘ, ਸਤਨਾਮ ਸਿੰਘ ਬਾਗਾਂ, ਵਿਕਾਸ ਸ਼ਰਮਾ ਨੀਨੂੰ, ਸੁਨੀਲ ਕੁਮਾਰ ਜੈਨ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੰਡੀ ਵਿਖੇ 'ਆਪ' ਦੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਲੋਕਾਂ ਨੂੰ ਰਸੋਈ ਕਿੱਟਾਂ ਵੰਡੀਆਂ ਅਗਲੀ ਖ਼ਬਰ 31 ਦੀ ਮੋਹਾਲੀ ਰੈਲੀ ਲਈ ਬਲਾਕ ਪੱਧਰ 'ਤੇ ਅਧਿਆਪਕਾਂ ਦੀ ਲਾਮਬੰਦੀ
Ad Position 24