ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਵਾਰਡ ਨੰਬਰ-01 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀਨਾ ਰਾਣੀ ਧਰਮਪਤਨੀ ਸੰਜੀਵ ਕੁਮਾਰ ਬੌਵਾ ਗੋਇਲ ਨੇ ਚੋਣ ਪ੍ਰਚਾਰ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਵੋਟਰਾਂ ਤੇ ਸਮੱਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਅਕਾਲੀ ਉਮੀਦਵਾਰ ਸ਼੍ਰੀਮਤੀ ਵੀਨਾ ਰਾਣੀ ਨੇ ਕਿਹਾ ਕਿ ਉਹ ਵਾਰਡ ਨੰਬਰ-01 ਦੀਆਂ ਸਮੂਹ ਮਾਤਾਵਾਂ-ਭੈਣਾਂ, ਬਜ਼ੁਰਗਾਂ ਤੇ ਨੌਜਵਾਨ ਸਾਥੀਆਂ ਦੀ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਤਨ-ਮਨ-ਧਨ ਨਾਲ ਮੇਰੀ ਮੱਦਦ ਕੀਤੀ ਹੈ | ਤੁਹਾਡਾ ਸਭ ਦਾ ਪਿਆਰ ਤੇ ਵਿਸ਼ਵਾਸ ਹੀ ਮੇਰੀ ਅਸਲ ਤਾਕਤ ਹੈ | ਉਨ੍ਹਾਂ ਦੇ ਪਤੀ ਸੰਜੀਵ ਕੁਮਾਰ ਬੌਵਾ ਗੋਇਲ ਨੇ ਵੀ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਨੇ ਜਿਸ ਤਰ੍ਹਾਂ ਚੋਣਾਂ ਦੌਰਾਨ ਘਰ-ਘਰ ਪ੍ਰਚਾਰ ਕਰਕੇ ਸਾਡਾ ਸਾਥ ਦਿੱਤਾ ਹੈ, ਉਸ ਲਈ ਅਸੀਂ ਸਦਾ ਉਨ੍ਹਾਂ ਦੇ ਰਿਣੀਂ ਰਹਾਂਗੇ | ਵੀਨਾ ਰਾਣੀ ਨੇ ਅੱਗੇ ਕਿਹਾ ਕਿ ਤੁਹਾਡੇ ਸਹਿਯੋਗ ਸਦਕਾ ਹੀ ਅਸੀਂ ਵਾਰਡ ਦੇ ਹਰ ਘਰ ਤੱਕ ਪਹੁੰਚ ਸਕੇ ਹਾਂ | ਜੇਕਰ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਵਾਰਡ-01 ਦੇ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ |