26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜੀ.ਐੱਚ.ਜੀ. ਇੰਸਟੀਚਿਊਟ ਆਫ ਫਾਰਮੇਸੀ ਸਿੱਧਵਾਂ ਖੁਰਦ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ 2026 ਮਨਾਇਆ

ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ) ਜੀ. ਐੱਚ.

Ad Position 21
No active advertisement
ਅਜੀਤ ਡੈਸਕ 27-09-2026
ਚੌਂਕੀਮਾਨ, 26 ਸਤੰਬਰ (ਤੇਜਿੰਦਰ ਸਿੰਘ ਚੱਢਾ) ਜੀ.ਐੱਚ.ਜੀ. ਇੰਸਟੀਚਿਊਟ ਆਫ ਫਾਰਮੇਸੀ ਸਿੱਧਵਾਂ ਖੁਰਦ ਵਿਖੇ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਨੂੰ ਸਸ਼ਕਤ ਬਣਾਉਣਾ’ ਵਿਸ਼ੇ ਤਹਿਤ ਵਿਸ਼ਵ ਫਾਰਮਾਸਿਸਟ ਦਿਵਸ 2026 ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਪ੍ਰੋ: (ਡਾ.) ਪਵਨ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਵਿਜ਼, ਪੋਸਟਰ, ਰੰਗੋਲੀ, ਨੁੱਕੜ ਨਾਟਕ ਅਤੇ ਰੈਲੀ ਸਮੇਤ ਵੱਖ-ਵੱਖ ਮੁਕਾਬਲੇ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ। ਅਧਿਆਪਕਾਂ ਨੇ ਵੀ ਸਾਰੀਆਂ ਗਤੀਵਿਧੀਆਂ ਅਤੇ ਮੁਕਾਬਲਿਆਂ ਵਿਚ ਸਰਗਰਮੀ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪੋਸਟਰ ਪ੍ਰੇਜ਼ੈਂਟੇਸ਼ਨ ਮੁਕਾਬਲੇ ਵਿਚ ਅਮਨਦੀਪ ਕੌਰ (ਤੀਜਾ ਸਮੈਸਟਰ, ਬੀ.ਫਾਰਮੇਸੀ) ਆਪਣੀ ਟੀਮ ਸਮੇਤ, ਕਰਨ (ਤੀਜਾ ਸਮੈਸਟਰ, ਬੀ.ਫਾਰਮੇਸੀ) ਆਪਣੀ ਟੀਮ ਸਮੇਤ ਅਤੇ ਪ੍ਰਸ਼ਾਂਤ ਰਾਜ (ਪਹਿਲਾ ਸਮੈਸਟਰ, ਬੀ.ਫਾਰਮੇਸੀ) ਆਪਣੀ ਟੀਮ ਸਮੇਤ ਸ਼ਾਮਿਲ ਹੋਏ। ਰੰਗੋਲੀ ਮੁਕਾਬਲੇ ਵਿਚ ਨਵਜੋਤ ਕੌਰ (ਤੀਜਾ ਸਮੈਸਟਰ, ਬੀ.ਫਾਰਮੇਸੀ) ਆਪਣੀ ਟੀਮ ਸਮੇਤ ਅਤੇ ਵਹਿਗੁਰੂਪਾਲ ਕੌਰ (ਪਹਿਲਾ ਸਮੈਸਟਰ, ਬੀ.ਫਾਰਮੇਸੀ) ਆਪਣੀ ਟੀਮ ਸਮੇਤ ਸ਼ਾਮਿਲ ਹੋਏ ਮੁਕਾਬਲਿਆਂ ਦਾ ਮੁਲਾਂਕਣ ਡਾ: ਬੀ.ਵੀ. ਪਦਮਜਾ ਅਤੇ ਦਲਜੀਤ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਭਾਗੀਦਾਰਾਂ ਦੀ ਰਚਨਾਤਮਕਤਾ, ਪੇਸ਼ਕਾਰੀ, ਵਿਸ਼ੇ ਨਾਲ ਸਬੰਧਤਤਾ ਅਤੇ ਸਮੁੱਚੀ ਕਾਰਗੁਜ਼ਾਰੀ ਦੇ ਆਧਾਰ ’ਤੇ ਮੁਲਾਂਕਣ ਕੀਤਾ।ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸੁਰੱਖਿਅਤ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤਮੰਦ ਭਵਿੱਖ ਬਣਾਉਣ ਵਿੱਚ ਫਾਰਮਾਸਿਸਟਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਪ੍ਰਿੰਸੀਪਲ ਪ੍ਰੋ. (ਡਾ .) ਪਵਨ ਕੁਮਾਰ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਵਲੀਪੁਰ ਕਲਾਂ ਤੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦਾ ਜਥਾ ਛਪਾਰ ਕਾਨਫ਼ਰੰਸ ਲਈ ਹੋਇਆ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪੁੰਨਿਆ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24