15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪ੍ਰੋ: ਐੱਚ. ਐੱਸ. ਡਿੰਪਲ ਦੀ ਪਲੇਠੀ ਕਾਵਿ ਕਿਤਾਬ ‘ਮੈਂ ਉਨ੍ਹਾਂ ਕੁੜੀਆਂ ’ਚੋਂ ਹਾਂ’ ਦਾ ਲੋਕ-ਅਰਪਣ

ਜਗਰਾਉਂ, 15 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਾਹਿਤ ਸਭਾ ਜਗਰਾਉਂਂ ਦੀ ਇਕੱਤਰਤਾ ਦੌਰਾਨ ਪ੍ਰੋ਼: ਐੱਚ. ਐੱਸ.

Ad Position 21
No active advertisement
ਅਜੀਤ ਡੈਸਕ 16-11-2026
ਜਗਰਾਉਂ, 15 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਾਹਿਤ ਸਭਾ ਜਗਰਾਉਂਂ ਦੀ ਇਕੱਤਰਤਾ ਦੌਰਾਨ ਪ੍ਰੋ਼: ਐੱਚ. ਐੱਸ. ਡਿੰਪਲ ਦੀ ਪਲੇਠੀ ਕਾਵਿ ਕਿਤਾਬ ‘ਮੈਂ ਉਨ੍ਹਾਂ ਕੁੜੀਆਂ ’ਚੋਂ ਹਾਂ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਮੇਜਰ ਸਿੰਘ ਛੀਨਾ ਨੇ ਕਿਹਾ ਕਿ ਪ੍ਰੋ: ਐੱਚ.ਐੱਸ. ਡਿੰਪਲ ਨੇ ਆਪਣੀ ਕਵਿਤਾ ਪੁਸਤਕ ਰਾਹੀਂ ਮਾਨਵ ਦੇ ਸਿਆਸੀ, ਸਮਾਜਿਕ ਅਤੇ ਮਨੋਵਿਗਿਆਨਕ ਪਸਾਰਾਂ ਨੂੰ ਬੜੀ ਸੰਜੀਦਾ ਤੇ ਸੋਹਜਮਈ ਭਾਸ਼ਾ ਰਾਹੀਂ ਪ੍ਰਗਟਾਇਆ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਸੱਜਰੇ ਵਿਸ਼ੇ, ਤਾਜ਼ੀ ਬੋਲੀ ਤੇ ਨਵਾਂ-ਨਕੋਰ ਦ੍ਰਿਸ਼ਟੀਕੋਣ ਲੈ ਕੇ ਆਏ ਹਨ, ਜਿਸ ਕਰਕੇ ਉਸਦੀ ਹਰ ਕਵਿਤਾ ਪਾਠਕ ਨੂੰ ਅੰਦਰੋਂ ਛੋਂਹਦੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਅਵਤਾਰ ਜਗਰਾਉਂ ਤੇ ਕਵੀ ਦਰਸ਼ਨ ਬੋਪਾਰਾਏ ਨੇ ਕਿਤਾਬ ’ਤੇ ਗੱਲ ਕਰਦਿਆਂ ਆਖ ਿਆ ਕਿ ਪੁਸਤਕ ’ਚ ਮੌਜੂਦ ਕਵਿਤਾਵਾਂ ਪਾਠਕ ਨੂੰ ਨਾਲ ਤੋਰਨ ਦੇ ਨਾਲ-ਨਾਲ ਉਸਦੇ ਅੰਦਰ ਪਰਿਵਰਤਨ ਕਰਨ ਦੀ ਤਾਕਤ ਰੱਖਦੀਆਂ ਹਨ। ਸਭਾ ਦੇ ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਅਖਾੜਾ ਨੇ ਆਖਿਆ ਕਿ ਡਿੰਪਲ ਦੀ ਕਵਿਤਾ ਵਿੱਚ ਮਿਠਾਸ, ਤਿੱਖਾਪਣ, ਸੂਖਮਤਾ, ਵਿਸ਼ਾਲਤਾ ਤੇ ਕਟਾਕਸ਼ ਉਸਦੀ ਕਵਿਤਾ ਨੂੰ ਸਿਆਸੀ ਤੇ ਸਮਾਜਿਕ ਬਣਾਉਂਦੇ ਹਨ। ਉਸਦੀ ਕਵਿਤਾ ਪੜ੍ਹਦਿਆਂ ਕਈ ਵਾਰ ਇੰਜ ਜਾਪਦੈ ਜਿਵੇਂ ਪਾਸ਼ ਦੀ ਕਵਿਤਾ ਪੜ੍ਹ ਰਹੇ ਹੋਈਏ। ਅਗਲੀ ਬੈਠਕ ਵਿਚ ਸਭਾ ਵਲੋਂ ਸਲਾਨਾ ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਸਨਮਾਨਾਂ ਤੇ ਸਮਾਗਮ ਦੀ ਮਿਤੀ ਨਿਸ਼ਚਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਅੰਤ ਵਿੱਚ ਰਚਨਾਵਾਂ ਦੇ ਦੌਰ ਦੌਰਾਨ ਹਰਬੰਸ ਸਿੰਘ ਅਖਾੜਾ, ਪ੍ਰਧਾਨ ਮੇਜਰ ਸਿੰਘ ਛੀਨਾ, ਆਲੋਚਕ ਅਵਤਾਰ ਜਗਰਾਉਂ, ਸ਼ਾਇਰ ਦਰਸ਼ਨ ਸਿੰਘ ਬੋਪਾਰਾਏ, ਪਾਠਕ ਅਵਿਨਾਸ਼ ਸਿੰਘ ਵਲੋਂ ਆਪਣੀਆ ਰਚਨਾਵਾਂ ਸੁਣਾਈਆਂ ਗਈਆਂ, ਜਦੋਂ ਕਿ ਪ੍ਰੋ: ਡਿੰਪਲ ਵਲੋਂ ‘ ਸਿਰਜਣਾ’ ਵਿੱਚ ਛਪੀ ਆਪਣੀ ਕਹਾਣੀ ‘ਚੰਨ ਦੁਆਲੇ’ ਸੁਣਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਚਰਨ ਸਿੰਘ, ਉਂਕਾਰ ਸਿੰਘ ਹਲਕਾ ਦਾਖਾ ਤੋਂ ਡਾ. ਕੰਗ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ...
Ad Position 24