15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਵ. ਸਾਧੂ ਸਿੰਘ ਕੁਲਾਰ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਚੌਂਕੀਮਾਨ, 15 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸਾਧੂ ਸਿੰਘ ਕੁਲਾਰ ਪੁੱਤਰ ਨਗਿੰਦਰ ਸਿੰਘ ਜੋ ਕੇ ਪਿਛਲੇ ਦਿਨੀ ਇਸ ਫ਼ਾਨੀਂ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿੱਤ ਰੱਖ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਾਹਿ ਵਿਖੇ ਪਾਏ ਗਏ, ਉਪਰੰਤ ਸ਼ਰਧਾਂਜਲੀ ਸਮਾਰੋਹ ਵੱਡਾ ਗੁਰਦੁਆਰਾ ਸਾਹਿਬ ਪਿੰਡ ਕੁਲਾਰ (ਜਗਰਾਉਂ) ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਪਿੰਦਰਪਾਲ ਸਿੰਘ ਦੇਹੜਕਾ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਤਾ।

Ad Position 21
No active advertisement
ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮਾ: ਸੰਦੀਪ ਸਿੰਘ ਸੂਜਾਪੁਰ ਤੇ ਸਰਪੰਚ ਐਡਵੋਕੇਟ ਬਲਰਾਜ ਸਿੰਘ ਕੁਲਾਰ। 16-11-2026
ਚੌਂਕੀਮਾਨ, 15 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸਾਧੂ ਸਿੰਘ ਕੁਲਾਰ ਪੁੱਤਰ ਨਗਿੰਦਰ ਸਿੰਘ ਜੋ ਕੇ ਪਿਛਲੇ ਦਿਨੀ ਇਸ ਫ਼ਾਨੀਂ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿੱਤ ਰੱਖ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਾਹਿ ਵਿਖੇ ਪਾਏ ਗਏ, ਉਪਰੰਤ ਸ਼ਰਧਾਂਜਲੀ ਸਮਾਰੋਹ ਵੱਡਾ ਗੁਰਦੁਆਰਾ ਸਾਹਿਬ ਪਿੰਡ ਕੁਲਾਰ (ਜਗਰਾਉਂ) ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਪਿੰਦਰਪਾਲ ਸਿੰਘ ਦੇਹੜਕਾ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਤਾ। ਇਸ ਮੌਕੇ ਮਾ: ਸੰਦੀਪ ਸਿੰਘ ਸੂਜਾਪੁਰ ਤੇ ਸਰਪੰਚ ਐਡਵੋਕੇਟ ਬਲਰਾਜ ਸਿੰਘ ਕੁਲਾਰ ਨੇ ਸਵ. ਸਾਧੂ ਸਿੰਘ ਕੁਲਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਧੂ ਸਿੰਘ ਕੁਲਾਰ ਬਹੁਤ ਹੀ ਸਾਊ ਤੇ ਮਿਹਨਤੀ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰਦਿਆਂ ਕੁਲਾਰ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਇਆ ਤੇ ਆਪਣੀ ਬੇਟੀਆਂ ਨੂੰ ਚੰਗੀ ਸਿੱਖਿਆ ਦੇ ਕੇ ਜੀਵਨ ਵਿਚ ਸੈਨਟਲ ਕੀਤਾ ਤੇ ਚੰਗੇ ਪਰਿਵਾਰਾਂ ਵਿਚ ਵਿਆਹ ਕੀਤੇ ਤੇ ਹਮੇਸ਼ਾਂ ਹੀ ਲੋੜਵੰਦਾਂ ਤੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ, ਜਿਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਹੈ, ਪਰ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਭੇਜਿਆ ਸ਼ੋਕ ਸੰਦੇਸ਼ ਵੀ ਪੜ੍ਹਕੇ ਸੁਣਾਇਆ ਗਿਆ। ਇਸ ਮੌਕੇ ਸ: ਸਾਧੂ ਸਿੰਘ ਕੁਲਾਰ ਦੀਆਂ ਬੇਟੀਆਂ ਰਾਜਿੰਦਰ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਭੁਪਿੰਦਰ ਕੌਰ, ਜਸਪਾਲ ਕੌਰ, ਕਿਰਨਦੀਪ ਕੌਰ ਅਤੇ ਜਵਾਈ ਝਲਮਣ ਸਿੰਘ ਸੂਜਾਪੁਰ, ਬਲਜੀਤ ਸਿੰਘ ਸੇਰਪੁਰ, ਹਰਜੀਤ ਸਿੰਘ ਪੰਧੇਰ, ਸੁਖਰਾਜ ਸਿੰਘ ਔਲਖ, ਜਗਰੂਪ ਸਿੰਘ ਸੂਜਾਪੁਰ ਤੇ ਸੁਖਵੀਰ ਸਿੰਘ ਗਰੇਵਾਲ ਨੇ ਉਹਨਾਂ ਦੀ ਯਾਦ ਵਿਚ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਗਦ ਰਾਸ਼ੀ ਭੇਟ ਕੀਤੀ।ਇਸ ਮੌਕੇ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਨੇ ਸ਼ਰਧਾਂਜਲੀ ਸਮਾਰੋਹ ਵਿਚ ਹਾਜ਼ਰੀ ਲਵਾਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਸਰਪੰਚ ਲਵਜੋਤ ਸਿੰਘ ਸਨੀ ਸੂਜਾਪੁਰ, ਜਗਪਾਲ ਸਿੰਘ ਕੁਲਾਰ, ਕੁਲਦੀਪ ਸਿੰਘ ਭੰਡਾਲ, ਪ੍ਰਧਾਨ ਅਮਰਜੀਤ ਸਿੰਘ, ਬੂਟਾ ਸਿੰਘ, ਸਿੰਗਾਰਾ ਸਿੰਘ, ਰਸਪਿੰਦਰ ਸਿੰਘ ਕੈਨੇਡਾ, ਬਲਵੀਰ ਸਿੰਘ ਬਾਜਵਾ, ਜਸਪਾਲ ਸਿੰਘ ਝੱਲ੍ਹੀ, ਲਖਵੀਰ ਸਿੰਘ ਝੱਲ੍ਹੀ, ਸੈਕਟਰੀ ਅਰਸਦੀਪ ਸਿੰਘ ਮਿੱਠਾ, ਆੜ੍ਹਤੀਆ ਦਰਸਨ ਸਿੰਘ, ਸੁਖਵਿੰਦਰ ਸਿੰਘ ਚੇਲੇਕਾ, ਸੁਖਵੰਤ ਸਿੰਘ ਸੁੱਖਦਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਡਾ. ਅਖਤਿਆਰ ਸਿੰਘ, ਅਵਤਾਰ ਸਿੰਘ ਧਾਲੀਵਾਲ, ਕੁਲਵੰਤ ਸਿੰਘ, ਪ੍ਰੀਤਮ ਸਿੰਘ ਢੱਟ, ਜਗਤਾਰ ਸਿੰਗ ਫੌਜੀ, ਨੰਬਰਦਾਰ ਦਰਸਨ ਸਿੰਘ, ਪ੍ਰਧਾਨ ਜਸਵੀਰ ਸਿੰਘ ਆਦਿ ਹਾਜ਼ਰ ਸਨ। 15Jag16 15Jag17
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਸਵੱਦੀ ਕਲਾਂ ਵਿਖੇ ਐੱਸ. ਸੀ. ਭਾਈਚਾਰੇ ਦੇ ਲੋਕਾਂ ਨਾਲ ਚੇਅਰਮੈਨ ਬੱਦੋਵਾਲ ਤੇ ਪ੍ਰਧਾਨ ਸੇਖੋਂ ਬਾਸੀਆਂ ਨੇ ਕੀਤੀ ਮੀ...
Ad Position 24