ਦੋਰਾਹਾ, 27 ਮਈ (ਪੱਤਰ ਪ੍ਰੇਰਕ)-ਦੋਰਾਹਾ ਨਗਰ ਕੌਂਸਲ ਦੀਆਂ 26 ਮਈ ਨੂੰ ਪੈ ਗਈਆਂ ਵੋਟਾਂ ਲਈ, ਪੰਜਾਬ ਦੀਆਂ ਪੰਜ ਸਿਆਸੀ ਪਾਰਟੀਆਂ, ਆਮ ਆਦਮੀ ਪਾਰਟੀ (ਕਾਬਜ਼ ਧਿਰ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਬਸਪਾ ਸਮੇਤ ਕੁੱਲ 15 ਵਾਰਡਾਂ 'ਚੋਂ, ਨੌਂ ਵਾਰਡ ਵਿੱਚ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਪਈ ਹੈ | ਜਿਸ ਵਿੱਚ 5 ਵਾਰਡ ਵਿੱਚ 3 ਕੋਣੇ, 4 ਵਾਰਡ ਵਿੱਚ 4 ਕੋਣੇ, 4 ਵਿੱਚ 5 ਕੋਣੇ ਅਤੇ 1 ਵਰਡ ਵਿੱਚ 6 ਕੋਣੇ ਮੁਕਾਬਲੇ ਦੇ 62 ਉਮੀਦਵਾਰਾਂ 'ਚੋਂ 15 ਕੌਂਸਲਰ ਚੁਣੇ ਜਾਣਗੇ | ਵਾਰਡ ਨੰਬਰ 8 (ਜਨਰਲ) ਲਈ ਸੁਦਰਸ਼ਨ ਕੁਮਾਰ ਸ਼ਰਮਾ (ਪੱਪੂ) (ਮੌਜੂਦਾ ਪ੍ਰਧਾਨ ਆਮ ਆਦਮੀ ਪਾਰਟੀ) ਦਾ ਮੁਕਾਬਲਾ ਸਾਬਕਾ ਮਨਦੀਪ ਸਿੰਘ ਮਾਂਗਟ (ਕਾਂਗਰਸ), ਅਤੁੱਲ ਸ਼ਰਮਾ (ਬੀਜੇਪੀ), ਰਿਟਾ. ਪਿ੍ੰਸੀਪਲ ਦਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਅਤੇ ਵਾਰਡ ਨੰਬਰ 2 (ਜਨਰਲ) ਲਈ ਚੇਅਰਮੈਨ ਬੰਤ ਸਿੰਘ (ਸਾਬਕਾ ਪ੍ਰਧਾਨ ਕਾਂਗਰਸ) ਦਾ ਮੁਕਾਬਲਾ ਯੂਥ ਆਗੂ ਗੁਰਦੀਪ ਸਿੰਘ ਬਾਵਾ (ਸ਼੍ਰੋਮਣੀ ਅਕਾਲੀ ਦਲ), ਰਾਹੁਲ ਬੈਕਟਰ (ਆਮ ਆਦਮੀ ਪਾਰਟੀ) ਵਿੱਚਕਾਰ ਟੱਕਰ ਹੈ | ਇੱਥੇ ਇਹ ਜ਼ਿਕਰ ਯੋਗ ਹੈ ਕਿ ਮੌਜੂਦਾ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ (ਪੱਪੂ) ਆਮ ਆਦਮੀ ਪਾਰਟੀ) ਅਤੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ (ਕਾਂਗਰਸ ਪਾਰਟੀ) ਦੇ ਕਿਸੇ ਸਮੇਂ ਪੱਕੇ ਮਿੱਤਰ ਅਤੇ ਕਾਂਗਰਸ ਪਾਰਟੀ ਦੇ ਦੋਰਾਹਾ ਵਿੱਚ ਥੰਮ ਰਹੇ ਹਨ | ਪਰ ਪਿਛਲੀ ਤੋਂ ਪਹਿਲੀ ਚੋਣ ਵਿੱਚ ਇੱਕ ਧਿਰ ਵੱਲੋਂ ਦੂਜੇ ਨਾਲ ਕੀਤਾ ਗਿਆ ਵਾਅਦਾ ਨਾ ਨਿਭਾਉਣ ਕਾਰਨ ਦੋ ਧੜੇ ਬਣ ਗਏ ਸਨ | ਵਾਰਡ ਨੰਬਰ 5, 6, ਖਾਸ ਕਰਕੇ 2 ਅਤੇ 8 ਉੱਤੇ ਸਭ ਦੀ ਨਜ਼ਰ ਰਹੇਗੀ |