16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਕੌਂਸਲ ਚੋਣਾਂ ’ਚ ਅਕਾਲੀ ਦਲ ਦੀ ਕਾਰਗੁਜ਼ਾਰੀ ਭਵਿੱਖ ਲਈ ਵੱਡੀ ਚਣੌਤੀ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਜਗਰਾਉਂ, 31 ਮਈ (ਸ਼ਮਸ਼ੇਰ ਸਿੰਘ ਗਾਲਿਬ)- ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਕਈ ਥਾਵਾਂ ‘ਤੇ ਬਹੁਤ ਕਮਜ਼ੋਰ ਰਹੀ | ਜਗਰਾਉਂ, ਰਾਏਕੋਟ ਅਤੇ ਦੋਰਾਹਾ ਵਿਚ ਪਾਰਟੀ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਇਕ ਵੀ ਉਮੀਦਵਾਰ ਜਿੱਤ ਦਰਜ ਕਰਨ ਵਿਚ ਸਫ਼ਲ ਨਾ ਹੋਇਆ | ਜੇਕਰ ਜ਼ਿਲ੍ਹਾ ਲੁਧਿਆਣਾ ਦੀਆਂ 4 ਨਗਰ ਕੌਂਸਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦੀ ਖੰਨਾ ਦੇ 33 ਵਾਰਡਾਂ ਵਿਚੋਂ ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਨਾਲ ਹੀ ਸੰਤੋਖ ਕਰਨਾ ਪਿਆ | ਪਾਇਲ ਨਗਰ ਕੌਂਸਲ ਦੇ 15 ਵਾਰਡਾਂ ਵਿਚ ਵੀ ਪਾਰਟੀ ਨੂੰ ਕੇਵਲ 2 ਸੀਟਾਂ ਹੀ ਮਿਲ ਸਕੀਆਂ | ਸਮਰਾਲਾ ਵਿਚ ਹਾਲਾਤ ਕੁਝ ਬਿਹਤਰ ਰਹੇ, ਜਿੱਥੇ ਅਕਾਲੀ ਦਲ ਦੇ 4 ਉਮੀਦਵਾਰ ਜੇਤੂ ਰਹੇ, ਪਰ ਇਹ ਗਿਣਤੀ ਵੀ ਪਾਰਟੀ ਦੀਆਂ ਉਮੀਦਾਂ ਦੇ ਮੁਕਾਬਲੇ ਕਾਫ਼ੀ ਘੱਟ ਮੰਨੀ ਜਾ ਰਹੀ ਹੈ | ਇਨ੍ਹਾਂ ਨਤੀਜਿਆਂ ਨੇ ਸਪੱਸ਼ਟ ਕੀਤਾ ਹੈ ਕਿ ਮਾਲਵਾ ਖੇਤਰ ਦੇ ਕਈ ਸ਼ਹਿਰੀ ਇਲਾਕਿਆਂ ਵਿਚ ਅਕਾਲੀ ਦਲ ਦਾ ਆਧਾਰ ਕਮਜ਼ੋਰ ਹੋਇਆ ਹੈ ਤੇ ਬਹੁਤੇ ਇਲਾਕਿਆਂ ਵਿਚ ਅਕਾਲੀ ਦਲ ਨੂੰ ਭਾਰੀ ਬਹੁਮਤਵੀ ਮਿਲਿਆ | ਇਕ ਸਮੇਂ ਪੰਜਾਬ ਦੀ ਸਿਆਸਤ ਵਿਚ ਮਜ਼ਬੂਤ ਦਾਅਵੇਦਾਰ ਰਹੀ ਅਕਾਲੀ ਦਲ ਨੂੰ ਹੁਣ ਸ਼ਹਿਰੀ ਵੋਟਰਾਂ ਦਾ ਭਰੋਸਾ ਮੁੜ ਹਾਸਲ ਕਰਨ ਲਈ ਗੰਭੀਰ ਮੰਥਨ ਅਤੇ ਨਵੀਂ ਰਣਨੀਤੀ ਦੀ ਲੋੜ ਮਹਿਸੂਸ ਹੋ ਰਹੀ ਹੈ | ਨਗਰ ਕੌਂਸਲ ਚੋਣਾਂ ਦੇ ਇਹ ਨਤੀਜੇ ਪਾਰਟੀ ਲਈ ਇਕ ਵੱਡੀ ਚਿਤਾਵਨੀ ਵਜੋਂ ਵੇਖੇ ਜਾ ਰਹੇ ਹਨ, ਜੋ ਭਵਿੱਖ ਦੀ ਸਿਆਸੀ ਦਿਸ਼ਾ ਤੈਅ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ | ਰਾਜਨੀਤਿਕ ਤੌਰ ‘ਤੇ ਭਾਵੇਂ ਇ ਚੋਣ ਨਤੀਜੇ ਪਾਰਟੀ ਨਾਲੋਂ ਹੇਠਲੇ ਪੱਧਰ ਦੀ ਸਿਆਸਤ ਦਾ ਸ਼ਿਕਾਰ ਹੁੰਦੇ ਹਨ ਤੇ ਇਨ੍ਹਾਂ ਚੋਣਾਂ ‘ਚ ਪਾਰਟੀ ਘੱਟ ਵਿਅਕਤੀਗਤ ਅਸਰ ਰਸੂਖ ਜ਼ਿਆਦਾ ਮਹੱਤਵ ਰੱਖਦਾ ਹੈ, ਪ੍ਰੰਤੂ ਬਾਵਜੂਦ ਇਸ ਦੇ ਅਕਾਲੀ ਦਲ ਨੂੰ ਇਨ੍ਹਾਂ ਨਤੀਜਿਆਂ ਨੂੰ ਅਣ-ਗੌਲਿਆ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ | ਤਾਜ਼ਾ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ | ਜਗਰਾਉਂ, ਰਾਏਕੋਟ ਅਤੇ ਦੋਰਾਹਾ ਵਰਗੇ ਖੇਤਰਾਂ ਵਿਚ ਪਾਰਟੀ ਦਾ ਖ਼ਾਤਾ ਨਾ ਖੁੱਲ੍ਹਣਾ ਅਤੇ ਹੋਰ ਕਈ ਸ਼ਹਿਰਾਂ ਵਿਚ ਸੀਮਤ ਸਫ਼ਲਤਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਨੂੰ ਆਪਣੀ ਮੌਜੂਦਾ ਸਥਿਤੀ ਬਾਰੇ ਗੰਭੀਰ ਸਵੈ-ਪੜਚੋਲ ਕਰਨ ਦੀ ਲੋੜ ਹੈ | ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀ ਨਬਜ਼ ਨੂੰ ਸਮਝਣਾ ਅਤੇ ਜ਼ਮੀਨੀ ਹਕੀਕਤਾਂ ਨਾਲ ਦੁਬਾਰਾ ਜੁੜਨਾ ਹੈ | ਸਿਰਫ਼ ਪੁਰਾਣੇ ਸਿਆਸੀ ਅਧਾਰ ਜਾਂ ਇਤਿਹਾਸਕ ਵਿਰਾਸਤ ਦੇ ਸਹਾਰੇ ਅੱਗੇ ਵਧਣਾ ਹੁਣ ਸੰਭਵ ਨਹੀਂ ਦਿਸਦਾ | ਲੋਕਾਂ ਦੀਆਂ ਸਮੱਸਿਆਵਾਂ, ਨੌਜਵਾਨਾਂ ਦੀਆਂ ਉਮੀਦਾਂ, ਕਿਸਾਨਾਂ ਦੀਆਂ ਚਿੰਤਾਵਾਂ, ਰੁਜ਼ਗਾਰ, ਸਿੱਖਿਆ ਅਤੇ ਵਿਕਾਸ ਨਾਲ ਜੁੜੇ ਮੁੱਦੇ ਅੱਜ ਦੀ ਸਿਆਸਤ ਦਾ ਕੇਂਦਰ ਬਣ ਚੁੱਕੇ ਹਨ | ਪਾਰਟੀ ਨੂੰ ਇਨ੍ਹਾਂ ਮਸਲਿਆਂ ‘ਤੇ ਠੋਸ ਅਤੇ ਵਿਵਹਾਰਕ ਹੱਲ ਪੇਸ਼ ਕਰਨੇ ਪੈਣਗੇ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੂੰ ਆਪਣੇ ਰਾਜਨੀਤਿਕ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੇਂ ਅਤੇ ਸਰਗਰਮ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਵੀ ਲੋੜ ਹੈ | ਕਈ ਥਾਵਾਂ ‘ਤੇ ਪਾਰਟੀ ਵਰਕਰਾਂ ਵਿਚ ਨਿਰਾਸ਼ਾ ਅਤੇ ਸਰਗਰਮੀ ਦੀ ਘਾਟ ਵੀ ਨਜ਼ਰ ਆਈ ਹੈ | ਇਸ ਦੇ ਨਾਲ ਹੀ ਪਾਰਟੀ ਨੂੰ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨ ਵਾਲੀ ਧਿਰ ਵਜੋਂ ਆਪਣੀ ਪਹਿਚਾਣ ਮੁੜ ਸਥਾਪਿਤ ਕਰਨੀ ਪਵੇਗੀ | ਜੇਕਰ ਪਾਰਟੀ ਸਿਰਫ਼ ਚੁਣਾਵੀ ਮੌਸਮ ਤੱਕ ਹੀ ਸੀਮਤ ਰਹਿੰਦੀ ਹੈ ਤਾਂ ਲੋਕਾਂ ਦਾ ਭਰੋਸਾ ਮੁੜ ਹਾਸਲ ਕਰਨਾ ਅÏਖਾ ਹੋ ਸਕਦਾ ਹੈ | ਮੌਜੂਦਾ ਨਤੀਜੇ ਅਕਾਲੀ ਦਲ ਲਈ ਇਕ ਮੌਕਾ ਵੀ ਹਨ ਅਤੇ ਚਿਤਾਵਨੀ ਵੀ | ਜੇਕਰ ਪਾਰਟੀ ਇਨ੍ਹਾਂ ਨਤੀਜਿਆਂ ਤੋਂ ਸਬਕ ਲੈਂਦਿਆਂ ਜ਼ਮੀਨੀ ਹਕੀਕਤਾਂ ਨੂੰ ਸਮਝੇ, ਆਪਣੀਆਂ ਕਮਜ਼ੋਰੀਆਂ ਦੀ ਇਮਾਨਦਾਰੀ ਨਾਲ ਪੜਚੋਲ ਕਰੇ ਅਤੇ ਲੋਕਾਂ ਦੇ ਮੁੱਦਿਆਂ ਦੇ ਠੋਸ ਹੱਲ ਵੱਲ ਧਿਆਨ ਦੇਵੇ ਤਾਂ ਉਹ ਮੁੜ ਆਪਣੀ ਸਿਆਸੀ ਪਕੜ ਮਜ਼ਬੂਤ ਕਰ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਮੀਟਿੰਗ ਅਗਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਦੌਰਾਨ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ
Ad Position 24