15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਿੰਡ ਮੁਕੰਦਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 04-06-2026
ਡੇਹਲੋਂ, 3 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਮੁਕੰਦਪੁਰ ਤੋਂ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਬੱਸ ਰਾਹੀਂ ਰਵਾਨਾ ਹੋਇਆ, ਜਿਸ ਵਿਚ ਆਲੇ ਦੁਆਲੇ ਦੇ ਪਿੰਡਾਂ ਅਤੇ ਇਲਾਕੇ ਦੀ ਸੰਗਤ ਵੀ ਸ਼ਾਮਿਲ ਹੈ | ਇਹ ਜਥਾ ਲਗਭਗ ਦੋ ਹਫ਼ਤਿਆਂ ਦੀ ਯਾਤਰਾ ਦੌਰਾਨ ਗੁਰਦੁਆਰਾ ਧਮਧਾਨ ਸਾਹਿਬ ਇੰਦੌਰ, ਆਗਰਾ, ਗਵਾਲੀਅਰ, ਸ਼ਿਵਪੁਰੀ, ਬਿਓਰਾ, ਬਾਬਾ ਨਰਸੀ ਨਾਮਦੇਵ ਬਹਿਰਾਮਪੁਰ, ਨਾਨਕ ਝੀਰਾ ਅਤੇ ਹੋਰ ਸਥਾਨਕ ਧਾਰਮਿਕ ਅਸਥਾਨਾਂ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਨਗੇ | ਮੈਨੇਜਰ ਕਮਲਜੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਯਾਤਰੀਆਂ ਦੇ ਠਹਿਰਨ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਸੰਗਤਾਂ ਲਈ ਲੰਗਰ ਅਤੇ ਦਵਾਈਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ | ਪਿੰਡੋਂ ਜਥਾ ਰਵਾਨਾ ਹੋਣ ਸਮੇਂ ਭਾਈ ਬੁੱਧ ਸਿੰਘ ਵਲੋਂ ਸੰਗਤ ਲਈ ਚਾਹ, ਦੁੱਧ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਹੁਣ ਸਿਰਫ਼ ਹਲਕਾ ਦਾਖਾ ਦੇ ਹੀ ਨਹੀਂ ਸਗੋਂ ਸੂਬੇ ਭਰ ਦੇ ਹਰਮਨ ਪਿਆਰੇ ਨੇਤਾ ਬਣੇ-ਹਾਂਸ, ਗਰੇਵਾਲ ਅਗਲੀ ਖ਼ਬਰ ਧਾਮ ਗੰਗੋਤਰੀ (ਉਤਰਾਖੰਡ) 'ਚ ਸਾਧੂ-ਸੰਤਾਂ ਲਈ 59ਵਾਂ ਲੰਗਰ ਭੰਡਾਰਾ ਕਰਨ ਲਈ ਸੰਗਤ ਰਵਾਨਾ
Ad Position 24