19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 07-06-2026
ਅਹਿਮਦਗੜ੍ਹ, 6 ਜੂਨ (ਰਵਿੰਦਰ ਪੁਰੀ)-ਸ਼ਹਿਰ ਦੇ ਇਕ ਪ੍ਰਵਾਸੀ ਪਰਿਵਾਰ ਦੇ ਨੌਜਵਾਨ ਮਿੱਠੂ ਰਾਮ ਪੁੱਤਰ ਰਾਜ ਕੁਮਾਰ ਦੀ ਲਾਸ਼ ਬੀਤੀ ਰਾਤ ਮਿੰਨੀ ਛਪਾਰ ਦੇ ਸੁੰਨਸਾਨ ਇਲਾਕੇ 'ਚੋਂ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਮਿੱਠੂ ਰਾਮ (22) ਬੀਤੀ ਰਾਤ ਆਪਣੇ ਘਰੋਂ ਕਿਸੇ ਦੋਸਤ ਨੂੰ ਮਿਲਣ ਲਈ ਗਿਆ, ਪਰ ਘਰ ਵਾਪਸ ਨਹੀਂ ਆਇਆ | ਜਿਸ ਦੇ ਘਰ ਵਾਲੇ ਦੇਰ ਰਾਤ ਤੱਕ ਉਸ ਦੀ ਭਾਲ ਕਰਦੇ ਰਹੇ, ਜੋ ਸਵੇਰੇ ਘਰ ਦੇ ਨਜ਼ਦੀਕ ਹੀ ਮਿੰਨੀ ਛਪਾਰ ਦੀ ਇੱਕ ਸੁੰਨਸਾਨ ਕਾਲੋਨੀ 'ਚ ਮਿ੍ਤਕ ਮਿਲਿਆ | ਛਪਾਰ ਪੁਲਿਸ ਚੌਕੀ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਵਾਰਿਸਾਂ ਦੇ ਬਿਆਨਾਂ 'ਤੇ ਅਗਲੀ ਤਫਸ਼ੀਸ਼ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਜਗਰਾਉਂ ਦੀ 'ਯੁੱਧ ਨਸ਼ਿਆਂ ਵਿਰੁੱਧ' ਅਹਿਮ ਮੀਟਿੰਗ 'ਚ ਪੁਲਿਸ ਤੇ ਪਬਲਿਕ 'ਚ ਤਿੱਖਾ ਸੰਵਾਦ ਅਗਲੀ ਖ਼ਬਰ ਪਿੰਡ ਕਿਸ਼ਨਪੁਰਾ 'ਚ ਵਿਧਾਇਕ ਗਿਆਸਪੁਰਾ ਨੇ ਰਾਸ਼ਨ ਕਿੱਟਾਂ ਵੰਡੀਆਂ
Ad Position 24