19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

-ਮਾਮਲਾ ਚੋਣ ਨਿਸ਼ਾਨ ਝਾੜੂ ਨੂੰ ਖਿਲਾਰਨ 'ਤੇ ਮੁਕੱਦਮਾ ਦਰਜ ਕਰਨ ਦਾ—<br> ਮੰਡੀ ਮੁੱਲਾਂਪੁਰ 'ਚ ਕਾਂਗਰਸ ਵਲੋਂ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਧਰਨਾ

Ad Position 21
No active advertisement
ਅਜੀਤ ਡੈਸਕ 07-06-2026

ਮੁੱਲਾਂਪੁਰ-ਦਾਖਾ, 6 ਜੂਨ (ਨਿਰਮਲ ਸਿੰਘ ਧਾਲੀਵਾਲ)-ਨਗਰ ਨਿਗਮ, ਨਗਰ ਕੌਂਸਲ ਦੇ ਚੋਣ ਨਤੀਜਿਆਂ ਬਾਅਦ ਜਿੱਤ ਦਾ ਜਸ਼ਨ ਮਨਾ ਰਹੇ ਕਾਂਗਰਸੀਆਂ ਵਲੋਂ ਝਾੜੂ ਖਿਲਾਰ ਕੇ ਭੰਗੜਾ ਪਾਉਣਾ 'ਆਪ' ਨੂੰ ਰਾਸ ਨਹੀਂ ਆਇਆ | ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਥਾਣਾ ਟਾਂਡਾ ਪੁਲਿਸ ਵਲੋਂ ਚੋਣ ਨਿਸ਼ਾਨ ਝਾੜੂ ਨੂੰ ਤੀਲਾ-ਤੀਲਾ ਖਿਲਾਰਨ ਵਾਲੀ ਸ਼ਿਕਾਇਤ 'ਤੇ ਕਾਂਗਰਸੀਆਂ ਉੱਪਰ ਮੁਕੱਦਮਾ ਦਰਜ ਕਰਨ ਦਾ ਰਾਜ ਭਰ 'ਚ ਵਿਰੋਧ ਹੋ ਰਿਹਾ | ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਅੱਜ ਹਲਕਾ ਪੱਧਰੀ ਰੋਸ ਧਰਨਿਆਂ ਦੀ ਕੜੀ ਹੇਠ ਹਲਕਾ ਦਾਖਾ ਮੰਡੀ ਮੁੱਲਾਂਪੁਰ ਮੁੱਖ ਚੌਕ 'ਚ ਕਾਂਗਰਸੀਆਂ ਵਲੋਂ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਇਕੱਠ ਨੂੰ ਸੰਬੋਧਨ ਹੁੰਦਿਆਂ ਕੈਪਟਨ ਸੰਧੂ ਨੇ ਕਿਹਾ ਕਿ 'ਆਪ' ਦੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਕੁਝ ਮਿਊਾਸਪਲ ਚੋਣਾਂ ਜਿੱਤ ਕੇ ਆਪੇ ਤੋਂ ਬਾਹਰ ਹੋ ਗਿਆ | ਕੈਪਟਨ ਸੰਧੂ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਜਿੱਤ ਦੇ ਜਸ਼ਨ ਦੌਰਾਨ ਝਾੜੂ ਖਿਲਾਰ ਦੇਣਾ ਕੋਈ ਬੇਅਦਬੀ ਵਾਲਾ ਮਾਮਲਾ ਨਹੀਂ, ਜਦ ਕਿ ਟਾਂਡਾ ਪੁਲਿਸ ਨੇ 126/170 ਬੀ.ਐੱਨ.ਐੱਸ, ਹੋਰ ਧਾਰਾਵਾਂ ਹੇਠ ਕਾਂਗਰਸ ਦੇ ਬੇਹੱਦ ਮਿਹਨਤੀ ਮੋਹਨ ਵੈਦ, ਮਨਦੀਪ ਸਿੰਘ, ਰਣਜੀਤ ਸਿੰਘ, ਅਰਸ਼ਦੀਪ ਸਿੰਘ, ਅਚਿਉਦੈ ਵੇਦ ਵਾਸੀ ਅਹਿਆਪੁਰ ਵਿਰੁੱਧ ਬੇਅਦਬੀ ਦਾ ਮਾਮਲਾ ਦਰਜ ਕਰਕੇ ਧੱਕੇਸ਼ਾਹੀ ਦਾ ਸਬੂਤ ਪੇਸ਼ ਕੀਤਾ ਹੈ | ਕੈਪਟਨ ਸੰਧੂ ਨੇ ਦੱਸਿਆ ਕਿ ਨਗਰ ਨਿਗਮ, ਨਗਰ ਕੌਂਸਲ ਚੋਣ ਨਤੀਜਿਆਂ 'ਚ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਨੂੰ ਪੂਰੇ ਪੰਜਾਬ 'ਚ ਚੰਗੀ ਜਿੱਤ ਨਸੀਬ ਹੋਈ | ਉਨ੍ਹਾਂ ਕਿਹਾ ਕਿ ਹਾਰ ਨਾ ਸਹਿਣ ਕਰਦਿਆਂ ਟਾਂਡਾ 'ਚ ਕਾਂਗਰਸੀਆਂ ਉੱਪਰ ਇਹ ਮੁਕੱਦਮਾ ਦਰਜ ਹੋਇਆ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਰੁੱਧ ਧਰਨੇ ਸਮੇਂ ਬਲਾਕ ਕਾਂਗਰਸ ਮੁੱਲਾਂਪੁਰ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਕਾਂਗਰਸ ਸਿੱਧਵਾਂ ਬੇਟ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਦਰਸ਼ਨ ਸਿੰਘ ਬੀਰਮੀ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਹੈਪੀ, ਕਮਲਜੀਤ ਸਿੰਘ ਢਿੱਲੋਂ ਦੇਤਵਾਲ, ਮਨਪ੍ਰੀਤ ਸਿੰਘ ਈਸੇਵਾਲ, ਤਨਵੀਰ ਸਿੰਘ ਜੋਧਾਂ, ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਅਮਰਦੀਪ ਸਿੰਘ ਰੂੂਬੀ, ਤੇਲੂ ਰਾਮ ਬਾਂਸਲ, ਰੂਪ ਬਸੰਤ ਸਿੰਘ ਬੜੈਚ, ਲਖਵਿੰਦਰ ਸਿੰਘ ਘਮਣੇਵਾਲ, ਤਰੁਣ ਜਿੰਦਲ, ਚਰਨਜੀਤ ਚੰਨੀ, ਕੇ.ਡੀ ਸੁਰਿੰਦਰ ਸਿੰਘ, ਮਹਿੰਦਰਪਾਲ ਸਿੰਘ ਲਾਲੀ, ਪਰਵਿੰਦਰ ਸਿੰਘ ਧਾਲੀਵਾਲ, ਸੁਖਪ੍ਰੀਤ ਸਿੰਘ, ਕੌਂਸਲਰ ਅਮਨਦੀਪ ਸਿੰਘ, ਕੌਂਸਲਰ ਸੁਭਾਸ਼, ਇਸ਼ਾਨ ਸਿੰਗਲਾ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਗੁਰਮੀਤ ਸਿੰਘ ਮਿੰਟੂ ਰੂੰਮੀ, ਜਸਵੀਰ ਸਿੰਘ ਖੰਡੂਰ, ਦਿਲਬਾਗ ਸਿੰਘ, ਸਾਬਕਾ ਸੰਮਤੀ ਮੈਂਬਰ ਜਸਪਾਲ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਮਨਵੀਰ ਸਿੰਘ ਕਲੇਰ, ਸੰਮਤੀ ਮੈਂਬਰ ਜਗਦੇਵ ਸਿੰਘ ਮਾਜਰੀ, ਸੁਖਵਿੰਦਰ ਸਿੰਘ ਭੱਠਾਧੂਹਾ, ਕੌਂਸਲਰ ਤਰਸੇਮ ਕੌਰ, ਕੌਂਸਲਰ ਸੁਰਿੰਦਰਪਾਲ ਕੌਰ, ਸਰਬਜੋਤ ਕੌਰ ਬਰਾੜ, ਹਰਵਿੰਦਰ ਕੌਰ ਸਿੱਧੂ, ਸਾਬਕਾ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਵਰਿੰਦਰ ਸਿੰਘ ਮਦਾਰਪੁਰਾ, ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਮਾ: ਗੁਰਚਰਨ ਸਿੰਘ ਰਕਬਾ, ਹਰਵਿੰਦਰ ਸਿੰਘ ਰਕਬਾ, ਰੁਲਦਾ ਸਿੰਘ ਪੰਡੋਰੀ, ਸਰਪੰਚ ਹਰਕੇਵਲ ਸਿੰਘ, ਸੁਰਿੰਦਰ ਸਿੰਘ ਕੈਲਪੁਰ, ਮਨਜੀਤ ਸਿੰਘ ਕੈਲਪੁਰ, ਮਨਿੰਦਰ ਸਿੰਘ ਜਾਂਗਪੁਰ, ਭੁਪਿੰਦਰਪਾਲ ਸਿੰਘ ਚਾਵਲਾ, ਜਸ਼ਨਦੀਪ ਸਿੰਘ ਬੱਦੋਵਾਲ, ਸਰਪੰਚ ਪਲਵਿੰਦਰ ਸਿੰਘ ਸਹੌਲੀ, ਗੁਰਸੇਵਕ ਸਿੰਘ ਸਵੱਦੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜੂਨ 1984 ਘੱਲੂਘਾਰਾ ਦਿਵਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਹਲਕਾ ਜਗਰਾਉਂ ਦੀ 'ਯੁੱਧ ਨਸ਼ਿਆਂ ਵਿਰੁੱਧ' ਅਹਿਮ ਮੀਟਿੰਗ 'ਚ ਪੁਲਿਸ ਤੇ ਪਬਲਿਕ 'ਚ ਤਿੱਖਾ ਸੰਵਾਦ
Ad Position 24