ਭੂੰਦੜੀ, 6 ਜੂਨ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਦੀ ਹੱਦ ਅੰਦਰ ਸਥਿਤ ਡੇਰਾ ਭਾਈ ਮੱਸਾ ਦੇ ਮੁੱਖ ਸੇਵਾਦਾਰ ਸੁਆਮੀ ਅਮਰੇਸਵਰ ਦਾਸ ਵਲੋਂ ਰਾਹਗੀਰਾਂ ਅਤੇ ਆਮ ਲੋਕਾਂ ਲਈ ਠੰਢੀ ਲੱਸੀ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੁਆਮੀ ਅਮਰੇਸਵਰ ਦਾਸ ਜੀ ਅਤੇ ਸੇਵਾਦਾਰਾਂ ਨੇ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਨਿਭਾਉਂਦੇ ਹੋਏ ਆਉਣ ਵਾਲੇ ਲੋਕਾਂ ਨੂੰ ਲੱਸੀ ਅਤੇ ਛੋਲਿਆਂ ਦਾ ਲੰਗਰ ਛਕਾਇਆ | ਗੱਲਬਾਤ ਕਰਦਿਆਂ ਸੁਆਮੀ ਅਮਰੇਸਵਰ ਦਾਸ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਦੀ ਸੇਵਾ, ਧੀਰਜ ਅਤੇ ਪਰਉਪਕਾਰ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਛਬੀਲਾਂ ਅਤੇ ਲੰਗਰ ਲਗਾਉਣਾ ਇਕ ਮਹਾਨ ਸੇਵਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ | ਇਸ ਮੌਕੇ ਸੇਵਾਦਾਰ ਬਾਦਲ ਜੈਨ, ਗਿਆਨੀ ਅਵਤਾਰ ਸਿੰਘ ਖੰਜਰਵਾਲ, ਸੁਖਵਿੰਦਰ ਸਿੰਘ ਸ਼ਿੰਦਾ, ਸਾਗਰ ਸਿੰਘ ਕੋਟਮਾਨ, ਸਚਿੱਤਾ ਨੰਦ, ਮਨਪ੍ਰੀਤ ਸਿੰਘ, ਮਨੀ ਰਸੂਲਪੁਰੀ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ |