28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤੇਜ਼ ਰਫ਼ਤਾਰ ਬੱਸ ਨੇ ਟਰੈਕਟਰ-ਟਰਾਲੀ ਅਤੇ ਟਰਾਲੇ 'ਚ ਮਾਰੀ ਟੱਕਰ, ਅੱਧੀ ਦਰਜਨ ਤੋਂ ਵੱਧ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 11-06-2026
ਰਾਏਕੋਟ, 10 ਜੂਨ (ਸੁਸ਼ੀਲ)-ਅੱਜ ਸ਼ਾਮ ਮੌਕੇ ਰਾਏਕੋਟ 'ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਰਾਏਕੋਟ ਸ਼ਹਿਰ ਦੇ ਬਾਹਰਵਾਰ ਪਿੰਡ ਗੋਂਦਵਾਲ ਦੇ ਨਜ਼ਦੀਕ ਹੋਏ ਇੱਕ ਸੜਕ ਹਾਦਸੇ 'ਚ ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਫੱਟੜ ਹੋਣ ਦੀ ਖ਼ਬਰ ਹੈ | ਬੇਸ਼ੱਕ ਇਸ ਦੁਰਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਹਾਦਸੇ ਵਿੱਚ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੰਬਰ ਪੀਬੀ 03ਏਪੀ 9973 ਜੋ ਕਿ ਲੁਧਿਆਣੇ ਦੀ ਤਰਫ਼ੋਂ ਰਾਏਕੋਟ ਵੱਲ੍ਹ ਨੂੰ ਆ ਰਹੀ ਸੀ, ਜਦ ਉਹ ਪਿੰਡ ਗੋਂਦਵਾਲ ਨੇੜੇ ਉਸੇ ਤਰਫੋਂ ਆ ਰਹੀ ਇੱਕ ਟ੍ਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗੀ ਤਾਂ ਸਾਹਮਣੇ ਤਰਫ਼ੋਂ ਆ ਰਹੇ ਕਿਸੇ ਵਾਹਨ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਗਈ ਅਤੇ ਟ੍ਰੈਕਟਰ ਟਰਾਲੀ ਨੂੰ ਆਪਣੀ ਲਪੇਟ ਵਿੱਚ ਲੈਂਦੇ ਹੋਏ ਸੜਕ ਕਿਨਾਰੇ ਇੱਕ ਵਰਕਸ਼ਾਪ 'ਤੇ ਰਿਪੇਅਰ ਲਈ ਖੜ੍ਹੇ ਟਰਾਲੇ (ਨੰਬਰ-ਪੀ.ਬੀ.10ਐੱਚ.ਵੀ. 2418) ਵਿੱਚ ਜਾ ਵੱਜੀ, ਜਿਸ ਨਾਲ ਚਰਾਲੇ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ | ਜਿਸ ਨਾਲ ਬੱਸ 'ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਸ਼ਾਮਿਲ ਸਨ, ਇਸ ਤੋਂ ਇਲਾਵਾ ਹਾਦਸੇ ਵਿਚ ਟਰੈਕਟਰ ਚਾਲਕ ਪ੍ਰੀਤ ਵਾਸੀ ਮਹਿਲ ਕਲਾਂ ਅਤੇ ਉਸ ਦੇ ਸਾਥੀ ਹਰਮੀਤ ਸਿੰਘ ਮਹਿਲ ਕਲਾਂ ਦੇ ਸੱਟਾਂ ਵੱਜੀਆਂ | ਬੱਸ ਵਿੱਚ ਸਵਾਰ ਜ਼ਖ਼ਮੀ ਸਵਾਰੀਆਂ 'ਚ ਭਾਰਤੀ ਦੇਵੀ, ਰਿਆ ਕੁਮਾਰੀ, ਬਬਲੂ ਪਾਸਵਾਨ, ਮੀਨਾ ਦੇਵੀ, ਅਭਿਲਾਸ਼ਾ ਕੁਮਾਰੀ, ਅਤੇ ਪਾਇਲ ਆਦਿ ਸ਼ਾਮਿਲ ਸਨ | ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਮੁਤਾਬਕ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ | ਹਾਦਸੇ ਉਪਰੰਤ ਬੱਸ ਚਾਲਕ ਅਤੇ ਕਡੰਕਟਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀਆਂ ਨੂੰ ਨਿੱਜੀ ਵਾਹਨਾਂ ਦੀ ਮਦਦ ਨਾਲ ਹਸਪਤਾਲ ਵਿਚ ਪਹੁੰਚਾਇਆ ਜਾ ਰਿਹਾ ਸੀ | ਇਸ ਹਾਦਸੇ ਸੰਬੰਧੀ ਰਾਏਕੋਟ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਇਲਾਕੇ ਦੇ ਕਈ ਕਿਸਾਨ ਪਰਿਵਾਰ ਬਸਪਾ 'ਚ ਸ਼ਾਮਿਲ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ ਹੋਣ ਨਾਲ ਹਲਕੇ 'ਚ ਖੁਸ਼ੀ ਦੀ ਲਹਿਰ-ਧਾਲੀਵਾਲ/ਚੱਕ/ਉੱਪਲ
Ad Position 24