28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬੀਆਂ ਅਤੇ ਐੱਨ.ਆਰ.ਆਈਜ਼. ਲਈ ਵਰਦਾਨ ਸਾਬਿਤ ਹੋਵੇਗਾ-ਸਿੱਧੂ/ਗਿੱਲ/ਪਿ੍ੰਸੀਪਲ ਬਾਵਾ

Ad Position 21
No active advertisement
ਅਜੀਤ ਡੈਸਕ 11-06-2026
ਚੌਂਕੀਮਾਨ, 10 ਜੂਨ (ਤੇਜਿੰਦਰ ਸਿੰਘ ਚੱਢਾ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬੀਆਂ ਅਤੇ ਐੱਨ.ਆਰ.ਆਈ ਵੀਰਾਂ ਲਈ ਵਰਦਾਨ ਸਾਬਿਤ ਹੋਵੇਗਾ | ਇਹ ਪ੍ਰਗਟਾਵਾ ਪਿ੍ੰਸੀਪਲ ਬਲਦੇਵ ਬਾਵਾ, ਬਹਾਦਰ ਸਿੰਘ ਸਿੱਧੂ (ਯੂ.ਐੱਸ.ਏ.) ਅਤੇ ਗੁਰਮੀਤ ਸਿੰਘ ਗਿੱਲ (ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ) ਨੇ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਨਿਊਜ਼ਰਸੀ (ਯੂ.ਐੱਸ.ਏ.) ਵਿਖੇ ਕੀਤਾ | ਪਹਿਲਾਂ ਵਿਦੇਸ਼ਾਂ ਵਿਚ ਜਾਣ ਲਈ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਪਹੁੰਚਣ 'ਤੇ ਵਾਪਸ ਜਾਣ ਵਾਲਾ ਸਫ਼ਰ ਪੰਜਾਬ ਦੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਥਕਾਵਟ ਕਰਵਾ ਦਿੰਦਾ ਸੀ ਅਤੇ ਦਿੱਲੀ ਜਾ ਕੇ ਬੋਰਡਿੰਗ ਪਾਸ ਲੈਣ ਲਈ ਘੱਟੋ-ਘੱਟ ਦੋ ਘੰਟੇ ਲੰਬੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਜੇਕਰ ਅਸੀਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਯਾਤਰਾ ਕਰਦੇ ਹਾਂ ਤਾਂ ਬਿਨਾਂ ਕਿਸੇ ਦੇਰੀ ਦੇ ਬੋਰਡਿੰਗ ਪਾਸ ਹਾਸਲ ਕਰਨ ਅਤੇ ਸਾਮਾਨ ਦੇ ਅਟੈਚੀ ਜਮ੍ਹਾਂ ਕਰਵਾਉਣ ਦੀ ਸਾਰੀ ਪ੍ਰਕਿਰਿਆ ਹਲਵਾਰਾ ਹਵਾਈ ਅੱਡੇ ਉੁੱਪਰ ਹੀ ਪੂਰੀ ਹੋ ਜਾਂਦੀ ਹੈ | ਦਿੱਲੀ ਜਾ ਕੇ ਸਿਰਫ਼ ਇੰਮੀਗਰੇਸ਼ਨ ਅਤੇ ਸਕਿਊਰਟੀ ਚੈੱਕ ਹੀ ਹੁੰਦੀ ਹੈ | ਪਿ੍ੰਸੀਪਲ ਬਲਦੇਵ ਬਾਵਾ ਨੇ ਨਿਊਜ਼ਰਸੀ (ਯੂ.ਐੱਸ.ਏ.) ਪਹੁੰਚ ਕੇ ਵਿਸ਼ੇਸ਼ ਇਕੱਤਰਤਾ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਉਂਡੇਸ਼ਨ ਦੇ ਅਹੁਦੇਦਾਰਾਂ ਨਾਲ ਜਾਣਕਾਰੀ ਸ਼ਾਂਝੀ ਕੀਤੀ ਅਤੇ ਸਾਰਿਆਂ ਨੇ ਬੇਹੱਦ ਖੁਸ਼ੀ ਮਹਿਸੂਸ ਕੀਤੀ | ਗੁਰਮੀਤ ਸਿੰਘ ਗਿੱਲ (ਪ੍ਰਧਾਨ ਇੰਡੀਅਨ ੳਵਰਸੀਜ਼ ਕਾਂਗਰਸ) ਅਤੇ ਬਹਾਦਰ ਸਿੰਘ ਸਿੱਧੂ (ਯੂ.ਐੱਸ.ਏ.) ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਦੇ ਯਤਨ ਕਰਨ | ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਉਂਡੇਸ਼ਨ ਦੇ ਅਹੁਦੇਦਾਰਾਂ ਬਹਾਦਰ ਸਿੰਘ ਸਿੱਧੂ, ਗੁਰਮੀਤ ਸਿੰਘ ਗਿੱਲ (ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ), ਹਰਜੀਤ ਸਿੰਘ ਸਿੱਧੂ, ਰਾਜਭਿੰਦਰ ਸਿੰਘ ਬਦੇਸ਼ਾ, ਮਨਦੀਪ ਸਿੰਘ ਹਾਂਸ, ਤਲਵਿੰਦਰ ਸਿੰਘ ਘੁਮਾਣ, ਵਿੱਕੀ ਗਿੱਲ, ਸੁਨੀਲ ਬਜਾਜ, ਮੇਜਰ ਸਿੰਘ ਢਿੱਲੋਂ ਤੋਂ ਇਲਾਵਾ ਹੋਰਨਾਂ ਨੇ ਪਿ੍ੰਸੀਪਲ ਬਲਦੇਵ ਬਾਵਾ ਨੂੰ ਯੂ.ਐੱਸ.ਏ. ਪਹੁੰਚਣ 'ਤੇ ਜੀ ਆਇਆਂ ਕਿਹਾ ਅਤੇ ਹਲਵਾਰਾ ਹਵਾਈ ਅੱਡੇ ਦੇ ਸ਼ੁਰੂ ਹੋਣ ਦੀ ਸਾਰੇ ਪੰਜਾਬੀ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਫੈਸਲੇ ਦਾ ਸਵਾਗਤ ਅਗਲੀ ਖ਼ਬਰ ਪਿੰਡ ਭੈਣੀ ਮੱਟੂਆਂ ਵਿਖੇ ਵੱਖ-ਵੱਖ ਪਾਰਟੀਆਂ ਦੇ ਸਰਗਰਮ ਵਰਕਰ ਕਾਂਗਰਸ ਪਾਰਟੀ 'ਚ ਸ਼ਾਮਿਲ
Ad Position 24