11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡੇਹਲੋਂ ਨੇੜੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਕੇ 'ਤੇ ਮੌਤ

Ad Position 21
No active advertisement
ਅਜੀਤ ਡੈਸਕ 12-06-2026
ਡੇਹਲੋਂ, 11 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਲੁਧਿਆਣਾ-ਮਾਲੇਰਕੋਟਲਾ ਸੜਕ ਤੇ ਪੈਂਦੇ ਪਿੰਡ ਗੋਪਾਲਪੁਰ ਨੇੜੇ ਡੇਹਲੋਂ ਵਿਖੇ ਅੱਜ ਦੁਪਿਹਰ ਸਮੇਂ ਟਰੈਕਟਰ ਤੇ ਮੋਟਰਸਾਈਕਲ ਦਰਮਿਆਨ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪ੍ਰੀਤਪਾਲ ਸਿੰਘ (ਕਰੀਬ 20 ਸਾਲ) ਪੁੱਤਰ ਨਰਿੰਦਰ ਸਿੰਘ ਵਾਸੀ ਕੌੜੀ ਹਾਲ ਵਾਸੀ ਨਾਨਕਪੁਰ ਜਗੇੜਾ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਉਕਤ ਨੌਜਵਾਨ ਡੇਹਲੋਂ ਵਲੋਂ ਆਪਣੇ ਘਰ ਜਾ ਰਿਹਾ ਸੀ ਕਿ ਇਕ ਟਰੈਕਟਰ ਟਰਾਲੀ ਨਾਲ ਮੋਟਰ ਸਾਈਕਲ ਟਕਰਾ ਜਾਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਰੱਖੀ ਗਈ ਹੈ ਅਤੇ ਵਾਰਸਾਂ ਦੇ ਆਉਣ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਅਹਿਮ ਅਹੁਦਿਆਂ 'ਤੇ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਨਿਯੁਕਤੀ 'ਤੇ ਕੈਪਟਨ ਸੰਧੂ ਨੇ ਚੁੱਕੇ ਸਵਾਲ ਅਗਲੀ ਖ਼ਬਰ ਮਲਕੀਤ ਸਿੰਘ ਕਿੱਤੂ ਨੇ 2 ਵਾਰ ਵਿਧਾਇਕ ਹੁੰਦਿਆਂ ਗ਼ਰੀਬ ਪਰਿਵਾਰਾਂ ਦੀ ਤਨੋ-ਮਨੋ, ਧਨੋ ਸੇਵਾ ਕੀਤੀ-ਚੇਤ ਸਿੰਘ ਸਿੱਧੂ
Ad Position 24