ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮਾਪੇ ਆਪਣੇ ਬੱਚਿਆਂ ਨੂੰ ਦੁਨਿਆਵੀ ਗਿਆਨ ਦੇ ਨਾਲ-ਨਾਲ ਧਾਰਮਿਕ ਵਿੱਦਿਆ ਨਾਲ ਵੀ ਜੋੜਨ- ਬਾਬਾ ਤੇਜਿੰਦਰ ਸਿੰਘ ਨਾਨਕਸਰ

Ad Position 21
No active advertisement
ਅਜੀਤ ਡੈਸਕ 23-06-2026
ਜਗਰਾਉਂ, 22 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕੱਲਾ ਮੱਥਾ ਟੇਕਣਾ ਇਕ ਕਰਮ ਕਾਂਡ ਤੋਂ ਵੱਧ ਨਹੀਂ ਹੈ । ਗੁਰਬਾਣੀ ਨੂੰ ਪੜ੍ਹਨਾ, ਸਮਝਣਾ ਅਤੇ ਆਪਣੇ ਜੀਵਨ ‘ਤੇ ਲਾਗੂ ਕਰਨਾ ਹੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦੇਣਾ ਹੈ | ਅਜਿਹੇ ਗੁਣਾ ਦੇ ਧਾਰਨੀ ਵਿਅਕਤੀ ਨੂੰ ਹੀ ਗੁਰੂ ਦਾ ਅਸਲੀ ਸਿੱਖ ਆਖਿਆ ਜਾ ਸਕਦਾ ਹੈ। ਇਹ ਸ਼ਬਦ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਨਾਨਕਸਰ ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ । ਉਨ੍ਹਾਂ ਦੱਸਿਆ ਕਿ ਅੱਜ ਪੂਰੇ ਸੰਸਾਰ ਅੰਦਰ ਸਿੱਖ ਵੱਸਦੇ ਹਨ। ਉਹ ਦੁਨਿਆਵੀ ਗਿਆਨ ਹਾਸਲ ਕਰਕੇ ਸਿਖਰਲੇ ਸਥਾਨਾਂ ‘ਤੇ ਬੈਠ ਕੇ ਲੋਕਾਈ ਦੀ ਸੇਵਾ ਕਰ ਰਹੇ ਹਨ, ਪਰ ਦੁੱਖ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਦਾਇਰਾ ਘੱਟ ਹੋਣ ਕਾਰਨ ਉਹ ਸਿੱਖ ਵਿਚਾਰਧਾਰਾ ਤੋਂ ਅਣਜਾਣ ਹਨ । ਉਨ੍ਹਾਂ ਕਿਹਾ ਕਿ ਮਾਪਿਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੁਨਿਆਵੀ ਗਿਆਨ ਦੇ ਨਾਲ ਨਾਲ ਧਾਰਮਿਕ ਵਿੱਦਿਆ ਨਾਲ ਵੀ ਜੋੜਨ ਤਾਂ ਜੋ ਉਨ੍ਹਾਂ ਦੀ ਕਾਰਜਗੁਜਾਰੀ ਤੋਂ ਹੀ ਸਿੱਖੀ ਵਿਚਾਰਧਾਰਾ ਦੀ ਮਹਿਕ ਮਹਿਸੂਸ ਕੀਤੀ ਜਾ ਸਕੇ । ਇਸ ਮੌਕੇ ਉਨ੍ਹਾਂ ਹਰ ਸਿੱਖ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋਣ ਲਈ ਵੀ ਆਖਿਆ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਨਾਨਕਸਰ ਕਲੇਰਾਂ ( ਜਗਰਾਉਂ) ਵਿਖੇ ਹਰ ਪੂਰਨਮਾਸੀ ਦੇ ਅਗਲੇ ਦਿਨ ਸੰਗਤਾਂ ਨੂੰ ਅੰਮਿ੍ਤਪਾਨ ਕਰਵਾਇਆ ਜਾਂਦਾ ਹੈ ।
Ad Position 22
No active advertisement
ਪਿਛਲੀ ਖ਼ਬਰ ‘ਲਾਲ ਲਕੀਰ’ ਵਿਚਲੀ ਜਾਇਦਾਦ ਦੇ ਮਾਲਕਾਨਾ ਅਧਿਕਾਰਾਂ ਦੀ ਅਣਹੋਂਦ ’ਚ ਕਰੋੜਾਂ ਦੀਆਂ ਜਾਇਦਾਦਾਂ ਕੌਡੀਆਂ ਬਰਾਬਰ ਅਗਲੀ ਖ਼ਬਰ ਪਿੰਡ ਰਾਮਗੜ੍ਹ ਭੁੱਲਰ ਵਿਖੇ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਤਹਿਤ ਲੋਕ ਮਿਲਣੀ ਪ੍ਰੋਗਰਾਮ
Ad Position 24
No active advertisement