ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਯਤਨਾਂ ਨਾਲ ਸ੍ਰੀ ਹੇਮਕੁੰਟ ਘਟਨਾਂ ’ਚ ਨਾਮਜ਼ਦ ਪੰਜਾਬੀਆਂ ਨੂੰ ਇਨਸਾਫ਼ ਦੀ ਕਿਰਨ ਬੱਝੀ-ਮੁੱਲਾਂਪੁਰ/ਦੇਤਵਾਲ

Ad Position 21
No active advertisement
ਅਜੀਤ ਡੈਸਕ 23-06-2026
ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)- ਉੱਤਰਾਖੰਡ ਰਾਜ ‘ਚ ਸ਼ੁਸ਼ੋਭਿਤ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਪੰਜਾਬੀਆਂ ਨਾਲ ਉਥੋਂ ਦੇ ਕੁਝ ਹੁੱਲੜਬਾਜਾਂ ਵਲੋਂ ਸਿੱਖਾਂ ਦੀ ਕੁੱਟਮਾਰ ਸਮੇਂ ਆਪਣੇ ਬਚਾਅ ਲਈ ਸ਼ਸ਼ਤਰ ਲੈ ਕੇ ਨਿੱਤਰੇ ਸਿੰਘਾਂ ਨੂੰ ਕਰਨਪ੍ਰਯਾਗ ਦੇ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਸਿੰਘਾਂ ਨੂੰ ਜੇਲ੍ਹ ਭੇਜ ਦਿੱਤਾ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ, ਸਰਬਜੀਤ ਸਿੰਘ ਖਾਲਸਾ ਐੱਮ.ਪੀ, ਦਵਿੰਦਰ ਸਿੰਘ ਕਰਨਪ੍ਰਯਾਗ ਜੇਲ੍ਹ ‘ਚ ਬੰਦ ਪੰਜਾਬੀਆਂ ਦੀ ਰਿਹਾਈ ਲਈ ਲੱਗੇ ਹੋਏ ਹਨ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੂਬਾਈ ਆਗੂ ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ (ਹਲਕਾ ਦਾਖਾ) ਵਲੋਂ ਕੀਤਾ ਗਿਆ । ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਜੇਲਾਂ ‘ਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਮਨਪ੍ਰੀਤ ਸਿੰਘ ਇਯਾਲੀ ਸਾਥੀਆਂ ਨਾਲ ਵਫਦ ਦੇ ਰੂਪ ‘ਚ ਉਤਰਾਖੰਡ ਡੀ.ਜੀ..ਪੀ ਨੂੰ ਮਿਲ ਕੇ ਸਿੱਖਾਂ ਵਿਰੁੱਧ ਦਰਜ ਮੁਕੱਦਮੇ ਦੀ ਮੁੜ ਜਾਂਚ ਬਾਰੇ ਮੰਗ ਕੀਤੀ, ਜਦ ਕਿ ਪੰਜਾਬ ‘ਚ ਅਕਾਲੀ ਆਗੂ ਅਖਵਾਉਣ ਵਾਲੇ ਕਰਨਪ੍ਰਯਾਗ ਘਟਨਾ ਨੂੰ ਲੈ ਕੇ ਪੂਰੀ ਤਰ੍ਹਾਂ ਚੁੱਪ ਹਨ। ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ ਨੇ ਕਿਹਾ ਕਿ ਸਿੱਖ ਨੌਜਵਾਨਾਂ ‘ਤੇ ਉਤਰਾਖੰਡ ਪੁਲਿਸ ਵਲੋਂ ਸੰਗੀਨ ਧਾਰਾਵਾਂ ਹੇਠ ਦਰਜ ਮੁਕੱਦਮੇ ਦੀ ਹੁਣ ਮਨਪ੍ਰੀਤ ਸਿੰਘ ਇਯਾਲੀ ਦੇ ਯਤਨਾਂ ਨਾਲ ਮੁੜ ਤੋਂ ਜਾਂਚ ਹੋਵੇਗੀ। ਉੱਤਰਾਖੰਡ ਪੁਲਿਸ ਵਲੋਂ ਨਿਹੰਗ ਸਿੰਘਾਂ ‘ਤੇ ਇਕਪਾਸੜ ਕਾਰਵਾਈ ਦੀ ਹਲਕਾ ਦਾਖਾ ਦੇ ਉਕਤ ਆਗੂਆਂ ਨੇ ਨਿੰਦਾ ਕਰਦਿਆਂ ਕਿਹਾ ਕਿ ਸਥਾਨਕ ਲੋਕਾਂ ‘ਚ ਘਿਰੇ ਪੰਜਾਬੀਆਂ ਵਲੋਂ ਆਪਣੀ ਸਵੈ-ਰੱਖਿਆ ਲਈ ਬੱਚਤ ਤਾਂ ਕਰਨੀ ਹੀ ਸੀ। ਅਮਰਜੀਤ ਸਿੰਘ ਮੁੱਲਾਂਪੁਰ ਕਿਹਾ ਕਿ ਉਤਰਾਖੰਡ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਸ਼ਰਧਾਲੂਆਂ, ਸੈਲਾਨੀਆਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਗੁਰਦੁਆਰਾ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਾਬਕਾ ਸੰਸਦ ਆਲੀਵਾਲ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਨਿੱਘਾ ਸਵਾਗਤ
Ad Position 24
No active advertisement