ਚੌਂਕੀਮਾਨ, 22 ਜੂਨ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸਾਹਿਬ (ਪੱਤੀਮਾਨ) ਪਿੰਡ ਚੌਂਕੀਮਾਨ ਵਿਖੇ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦੇ ਵਿਸ਼ੇਸ਼ ਸਨਮਾਨ ਲਈ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ ਤੇ ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ ਮਾਨ ਨੇ ਦੱਸਿਆ ਕਿ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਜੱਦੀ ਪਿੰਡ ਚੌਂਕੀਮਾਨ ਹੈ ਜੋ ਕਿ ਅੱਜ-ਕੱਲ੍ਹ ਭੁਪਿੰਦਰ ਸਿੰਘ ਧਾਲੀਵਾਲ ਲੁਧਿਆਣਾ ਵਿਖੇ ਰਹਿ ਰਹੇ ਹਨ ਤੇ ਇਨ੍ਹਾਂ ਨੇ ਆਪਣੀ ਕਲਮ ਨਾਲ ਪਿੰਡ ਚੌਂਕੀਮਾਨ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਤੇ ਇਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਕਰੀਬ 13 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾਈਆਂ ਜੋ ਕਿ ਸਾਰੀਆਂ ਪੁਸਤਕਾਂ ਵੱਖ-ਵੱਖ ਵਿਸਿਆ ਨੂੰ ਦਰਸਾਉਂਦੀਆਂ ਹਨ ਤੇ ਨੌਜਵਾਨਾਂ ਨੁੰ ਪ੍ਰੇਰਿਤ ਕਰਦੀਆਂ ਹਨ | ਇਸ ਲਈ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਮਾਣ ਸਨਮਾਨ ਕਰਨ ਲਈ ਗੁਰਦੁਆਰਾ ਕਮੇਟੀ (ਪੱਤੀਮਾਨ) ਤੇ ਸਮੂਹ ਨਗਰ ਨਿਵਾਸੀਆਂ ਵਲੋਂ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ, ਮਾ: ਆਤਮਾ ਸਿੰਘ ਬੋਪਾਰਾਏ, ਚਰਨਜੀਤ ਸਿੰਘ ਚੰਨਾ ਮਾਨ, ਹਰਵਿੰਦਰ ਸਿੰਘ ਬਿੱਟੂ ਮਾਨ, ਜਗਵਿੰਦਰ ਸਿੰਘ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ, ਹਰਮਨਦੀਪ ਸਿੰਘ ਮਾਨ, ਰਮਨਦੀਪ ਸਿੰਘ ਰਮਨਾ ਮਾਨ ਜਗਮੋਹਨ ਸਿੰਘ ਜੱਗਾ ਮਾਨ ਤੇ ਜਗਦੀਪ ਸਿੰਘ ਸਾਊਦੀ ਅਰਬ ਦੀ ਅਗਵਾਈ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦਾ ਵਿਸੇਸ ਸਨਮਾਨ ਕੀਤਾ ਗਿਆ | ਇਸ ਮੌਕੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਕਿਹਾ ਕੇ ਅੱਜ ਜੋ ਮਾਣ ਸਨਮਾਨ ਮੇਰੇ ਪਿੰਡ ਵਾਸਿਆਂ ਨੇ ਕੀਤਾ ਹੈ ਉਸ ਦਾ ਸਦਾ ਰਿਣੀ ਰਹਾਂਗਾ ਤੇ ਆਪਣੀ ਕਲਮ ਰਾਹੀ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰਦਾ ਰਹਾਂਗਾ | ਇਸ ਮੌਕੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਆਪਣੀ ਨੇਕ ਕਮਾਈ ਵਿਚੋਂ ਗੁਰਦੁਆਰਾ ਸਾਹਿਬ (ਪੱਤੀਮਾਨ) ਵਿਚ ਚੱਲ ਰਹੇ ਕੰਮਾਂ ਨੂੰ ਪੂਰਾ ਕਰਨ ਲਈ 51 ਹਜ਼ਾਰ ਦਾ ਚੈੱਕ ਗੁਰਦੁਆਰਾ ਕਮੇਟੀ ਨੂੰ ਭੇਟ ਕੀਤਾ | ਇਸ ਮੌਕੇ ਅਮੋਲਕ ਸਿੰਘ ਮਾਨ, ਥਾਣੇਦਾਰ ਜਗਤਾਰ ਸਿੰਘ ਮਾਨ, ਤਰਲੋਚਨ ਸਿੰਘ ਡੇਰੀ ਵਾਲੇ, ਹਰਬੰਸ ਸਿੰਘ ਮਾਨ, ਹਰਦੇਵ ਸਿੰਘ ਮਾਨ, ਮਾ: ਪਰਮਜੀਤ ਸਿੰਘ ਖੜਖੜ, ਸੂਬੇਦਾਰ ਪਰਮਜੀਤ ਸਿੰਘ ਮਠਾੜੂ, ਅਵਤਾਰ ਸਿੰਘ ਤਾਰੀ ਮਾਨ, ਹਰਪਾਲ ਸਿੰਘ ਪਾਲੀ ਮਾਨ, ਪਰਮਜੀਤ ਸਿੰਘ ਮਾਨ ਆਦਿ ਹਾਜ਼ਰ ਸਨ |