ਜਗਰਾਉਂ, 5 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਸੰਗਤਸਰ ਸਾਹਿਬ ਜਗਰਾਉਂ ਵਿਖੇ ਮੁਹੱਲਾ ਨਿਵਾਸੀਆਂ ਦੀ ਇਕੱਤਰਤਾ ਹੋਈ ਜਿਸ ਵਿਚ ਪੁਰਾਣੀ ਕਮੇਟੀ ਨੂੰ ਸਹਿਮਤੀ ਨਾਲ ਭੰਗ ਕਰ ਦਿੱਤਾ ਗਿਆ ਹੈ। ਇਸ ਮੌਕੇ ਸੰਗਤ ਦੀ ਹਾਜ਼ਰੀ ਵਿਚ ਸਾਰਿਆਂ ਦੀ ਸਹਿਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਜਗਦੇਵ ਸਿੰਘ ਮਠਾੜੂ ਪ੍ਰਧਾਨ, ਸ਼ਮਸ਼ੇਰ ਸਿੰਘ ਗਾਲਿਬ ਮੀਤ ਪ੍ਰਧਾਨ, ਲਖਵੀਰ ਸਿੰਘ ਸੈਕਟਰੀ, ਦਵਿੰਦਰ ਸਿੰਘ ਸਹਾਇਕ ਸੈਕਟਰੀ, ਅਜੀਤਪਾਲ ਸਿੰਘ ਸੁੱਖਾ ਕੈਸ਼ੀਅਰ, ਜਤਿੰਦਰ ਸਿੰਘ ਰਿੰਕੂ ਸਹਾਇਕ ਕੈਸ਼ੀਅਰ ਚੁਣੇ ਗਏ। ਇਸ ਤੋਂ ਇਲਾਵਾ ਕੁਲਵੰਤ ਸਿੰਘ ਸਲਾਹਕਾਰ ਅਤੇ ਰਣਜੀਤ ਸਿੰਘ ਰੂੰਮੀ, ਗੁਰਤੇਜ ਸਿੰਘ ਕਲਸੀ, ਅਮਨਪ੍ਰੀਤ ਸਿੰਘ ਢਿੱਲੋਂ, ਦਿਲਬਾਗ ਸਿੰਘ ਬੁੱਟਰ, ਦਲਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਰੂੰਮੀ, ਮਾ. ਸੁਖਮਿੰਦਰ ਸਿੰਘ, ਸੁਖਵੀਰ ਸਿੰਘ ਸੁੱਖਾ, ਬੀਬੀ ਤਰਲੋਚਨ ਕੌਰ ਗਿੱਲ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਰਿੰਦਰਜੀਤ ਕੌਰ ਗਿੱਲ ਸਾਰੇ ਮੈਂਬਰ ਅਤੇ ਜੋਗਿੰਦਰਪਾਲ ਸ਼ਰਮਾ ਇਲੈਕਟ੍ਰੀਸ਼ਨ ਇੰਚਾਰਜ ਚੁਣੇ ਗਏ। ਇਸ ਸਮੇਂ ਪ੍ਰਧਾਨ ਜਗਦੇਵ ਸਿੰਘ ਮਠਾੜੂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੇ ਕਾਰਜ ਸਭ ਦੀ ਸਹਿਮਤੀ ਨਾਲ ਅੱਗੇ ਵਧਾਉਣਗੇ। ਇਸ ਸਮੇਂ ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ।
ਗੁਰਦੁਆਰਾ ਸੰਗਤਸਰ ਸਾਹਿਬ ਜਗਰਾਉਂ ਦੀ ਨਵੀਂ ਕਮੇਟੀ ਦੀ ਹੋਈ ਚੋਣ
ਅਜੀਤ ਡੈਸਕ
06-07-2026