ਬੱਦੋਵਾਲ ’ਚ ਜ਼ੋਰਾ ਸਿੰਘ ਗਰੇਵਾਲ ਨਮਿਤ ਸ਼ਰਧਾਂਜਲੀ ਸਮਾਗਮ
ਮੁੱਲਾਂਪੁਰ-ਦਾਖਾ, 5 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਬੱਦੋਵਾਲ ਵਾਲੇ ਜ਼ੋਰਾ ਸਿੰਘ ਗਰੇਵਾਲ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਵੱਡਾ ਗੁਰਦੁਆਰਾ ਸਾਹਿਬ) ਬੱਦੋਵਾਲ ਵਿਖੇ ਅੰਤਿਮ ਅਰਦਾਸ ਸਮੇਂ ਭਾਈ ਜਗਤਾਰ ਸਿੰਘ ਦੇ ਰਾਗੀ ਜੱਥੇ ਵਲੋਂ ਸ਼ਬਦ ਕੀਰਤਨ ਸਮੇਂ ਮੌਤ ਦੇ ਵਿਸ਼ੇ ਦਾ ਵਰਣਨ ਕਰਦਿਆਂ ਮੌਤ ਇਕ ਅਟੱਲ ਸਚਾਈ ਬਾਰੇ ਵਿਖਿਆਨ ਕੀਤਾ। ਸ਼ਬਦ ਕੀਰਤਨ, ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਰੋਹ ਸਮੇਂ ਮੰਚ ਸੰਚਾਲਕ ਨੰਬਰਦਾਰ ਅਮਰਜੋਤ ਸਿੰਘ ਬੱਦੋਵਾਲ ਵਲੋਂ ਸਵ: ਜ਼ੋਰਾ ਸਿੰਘ ਦੇ ਪ੍ਰਭਾਵਸ਼ਾਲੀ ਜੀਵਨ ਦਾ ਸੰਖੇਪ ’ਚ ਵਖਿਆਨ ਕੀਤਾ।
ਮੁੱਲਾਂਪੁਰ-ਦਾਖਾ, 5 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਬੱਦੋਵਾਲ ਵਾਲੇ ਜ਼ੋਰਾ ਸਿੰਘ ਗਰੇਵਾਲ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਵੱਡਾ ਗੁਰਦੁਆਰਾ ਸਾਹਿਬ) ਬੱਦੋਵਾਲ ਵਿਖੇ ਅੰਤਿਮ ਅਰਦਾਸ ਸਮੇਂ ਭਾਈ ਜਗਤਾਰ ਸਿੰਘ ਦੇ ਰਾਗੀ ਜੱਥੇ ਵਲੋਂ ਸ਼ਬਦ ਕੀਰਤਨ ਸਮੇਂ ਮੌਤ ਦੇ ਵਿਸ਼ੇ ਦਾ ਵਰਣਨ ਕਰਦਿਆਂ ਮੌਤ ਇਕ ਅਟੱਲ ਸਚਾਈ ਬਾਰੇ ਵਿਖਿਆਨ ਕੀਤਾ। ਸ਼ਬਦ ਕੀਰਤਨ, ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਰੋਹ ਸਮੇਂ ਮੰਚ ਸੰਚਾਲਕ ਨੰਬਰਦਾਰ ਅਮਰਜੋਤ ਸਿੰਘ ਬੱਦੋਵਾਲ ਵਲੋਂ ਸਵ: ਜ਼ੋਰਾ ਸਿੰਘ ਦੇ ਪ੍ਰਭਾਵਸ਼ਾਲੀ ਜੀਵਨ ਦਾ ਸੰਖੇਪ ’ਚ ਵਖਿਆਨ ਕੀਤਾ। ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਨਿਮਰਤਾ, ਸਹਿਣਸ਼ੀਲਤਾ ਵਾਲੀ ਸ਼ਖਸ਼ੀਅਤ ਜ਼ੋਰਾ ਸਿੰਘ ਦੀ ਪਰਿਵਾਰ ਅਤੇ ਸਮਾਜ ਲਈ ਵੱਡੀ ਦੇਣ ਰਹੀ। ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਗਰੇਵਾਲ ਨਿਵਾਸ ਪਹੁੰਚ ਕੇ ਦੁੱਖ ਦੀ ਘੜੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ। ਇਸ ਮੌਕੇ ਬਾਬਾ ਗੁਰਜੀਤ ਸਿੰਘ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲੇ, ਸਰਪੰਚ ਰਾਜਵਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸਾ, ਗੁਰਸਿਮਰਨ ਸਿੰਘ ਮੰਡ, ਕਮਲਜੀਤ ਸਿੰਘ ਦੇਤਵਾਲ, ਸੁਖਵਿੰਦਰ ਸਿੰਘ ਗੋਲੂ ਪਮਾਲੀ, ਜਤਿੰਦਰ ਸਿੰਘ ਗੋਲੂ ਪਮਾਲ, ਸੁਖਪਾਲ ਸਿੰਘ ਸੈਂਪੀ ਭਨੋਹੜ, ਕਾਨੂੰਗੋ ਸੁਰਿੰਦਰ ਸਿੰਘ, ਤਰਸਪ੍ਰੀਤ ਸਿੰਘ ਗਗਲੀ, ਜਸ਼ਨਦੀਪ ਸਿੰਘ ਗਰੇਵਾਲ, ਗਗਨਦੀਪ ਸਿੰਘ ਬੱਦੋਵਾਲ, ਡਾ: ਬਲਵਿੰਦਰ ਸਿੰਘ ਸੰਧੂ, ਸਰਪੰਚ ਹਰਕੇਵਲ ਸਿੰਘ ਕੈਲਪੁਰ, ਗੁਰਮੇਲ ਸਿੰਘ, ਡਾ: ਮੋਹਣ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ ਭੱਠਲ, ਜਗਰੂਪ ਸਿੰਘ ਈਸੇਵਾਲ, ਬਲਜਿੰਦਰ ਸਿੰਘ ਬੂਟਾ, ਹਰਪ੍ਰੀਤ ਸਿੰਘ ਸਮੇਤ ਸਮੂਹ ਨਗਰ, ਇਲਾਕੇ ਭਰ ਦੇ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।