ਚੌਂਕੀਮਾਨ, 9 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਬਾਬਾ ਪੀਰ ਖਾਨੇ ਜੀ ਦੀ ਦਰਗਾਹ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਤੇ ਭੰਡਾਰਾ ਪ੍ਰਬੰਧਕੀ ਕਮੇਟੀ ਤੇਂ ਨੌਜਵਾਨ ਵੀਰਾਂ ਵੱਲੋਂ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਦੀ ਅਗਵਾਈ ਵਿਚ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਬਾਬਾ ਸੇਮਾ ਮੁੱਲਾਂਪੁਰ ਤੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਮੇਲੇ ਵਿਚ ਬੀਬਾ ਹੁਸਨਪ੍ਰੀਤ ਹਾਂਸ, ਮਾਹੀ ਰਾਠੌੜ, ਅਰਸ ਕੇ, ਰਾਜਾ ਸਹੋਤਾ ਜਗਰਾਉਂ, ਰਵੀ ਹਲਵਾਰਾ, ਚੰਨੀ ਚੱਕ ਵਾਲਾ, ਸੁੱਖਾ ਜਗਰਾਉਂ, ਜੱਸੀ ਜਗਰਾਉਂ ਅਤੇ ਪੂਜਾ ਸਾਹ ਪਾਣੀਪਤ ਆਦਿ ਗਾਇਕਾਂ ਨੇ ਮੇਲੇ ਵਿਚ ਸੱਭਿਆਚਾਰਕ ਗੀਤਾਂ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਸਟੇਜ਼ ਸੈਕਟਰੀ ਦੀ ਭੂਮਿਕਾ ਪ੍ਰਤਾਪ ਚੌਹਾਨ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਬਾਬਾ ਫਕੀਰ ਮੁਹੰਮਦ ਨੱਥੋਵਾਲ, ਬਾਬਾ ਭਗਵੰਤ ਹਾਂਸ ਕਲਾਂ, ਬਾਬਾ ਬਲਵੀਰ ਹਰਚੰਦ ਗਾਗੇਵਾਲ, ਰਹਿਮਤ ਲੁਧਿਆਣਾ, ਬਾਬਾ ਭੱਟੀ ਹਲਵਾਰਾ, ਜੋਤ ਸੇਖੂਪੁਰਾ, ਜੰਟੀ ਖੰਜਰਵਾਲ ਤੇ ਸੋਨੂੰ ਜਗਰਾਉਂ ਵਿਸ਼ੇਸ਼ ਤੌਰ ’ਤੇ ਮੇਲੇ ਵਿਚ ਪਹੁੰਚੇ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਤੇ ਸੇਵਾਦਾਰ ਮੱਖਣ ਸਿੰਘ ਦੀ ਅਗਵਾਈ ਵਿਚ ਪ੍ਰਬੰਧਕ ਵੱਲੋਂ ਆਏ ਹੋਏ ਮਹਿਮਾਨਾਂ ਸਮੇਤ ਗਾਇਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਨੇ ਸੱਭਿਆਚਾਰਕ ਮੇਲਾ ਤੇ ਭੰਡਾਰਾ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ’ਤੇ ਨਤਮਸਤਕ ਹੋਈਆਂ ਤੇ ਸੱਭਿਆਚਾਰ ਮੇਲੇ ਵਿਚ ਹਾਜ਼ਰੀ ਭਰੀ।