02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ

Ad Position 21
No active advertisement
ਅਜੀਤ ਡੈਸਕ 12-07-2026

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੰਡੀ ਮੁੱਲਾਂਪੁਰ-ਦਾਖਾ ਦੇ ਸਫ਼ਾਈ ਸੇਵਕ, ਸੀਵਰਮੈਨਾਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕਾਂ ਦੀ ਹੜ੍ਹਤਾਲ ’ਤੇ ਚੱਲਦਿਆਂ ਪੂਰੇ ਸ਼ਹਿਰ ਅੰਦਰ ਗਲੀ ਮੁਹੱਲੇ ਕੂੜੇ ਦੇ ਢੇਰ ਲੱਗੇ ਪਏ ਹਨ। ਸੀਵਰਮੈਨ ਵੀ ਸਾਥੀ ਸਫ਼ਾਈ ਸੇਵਕਾਂ ਨਾਲ ਹੜਤਾਲ ’ਤੇ ਹੋਣ ਕਰਕੇ ਅੱਜ ਹੋਈ ਬਰਸਾਤ ਮੌਕੇ ਗਲੀ-ਮੁਹੱਲਿਆਂ ’ਚ ਸੀਵਰੇਜ ਦੇ ਬਰਸਾਤੀ ਪਾਣੀ ਨੂੰ ਹਟਾਉਣ ਵਾਲਾ ਕੋਈ ਨਹੀਂ ਸੀ। ਸਫਾਈ ਸੇਵਕ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਜ਼ਦੂਰ ਵਰਗ ਸਫ਼ਾਈ ਸੇਵਕ ਆਪਣੀਆਂ ਤੁੱਛ ਜਿਹੀਆਂ ਮੰਗਾਂ ਪੂਰੀ ਕਰਵਾਉਣ ਲਈ ਪਹਿਲਾਂ ਪੰਜ ਵਰ੍ਹੇ ਕਾਂਗਰਸ ਦੀ ਸਰਕਾਰ ਵੱਲ ਝਾਕਦੇ ਰਹੇ, ਹੁਣ ਚਾਰ ਵਰ੍ਹੇ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਹੋ ਗਿਆ, ਪਰ ਸਾਡੀਆਂ ਮੰਗਾਂ ਪੂਰੀਆਂ ਹੋਣ ਦੀ ਥਾਂ ਸਰਕਾਰ ਨਾਲ ਮੀਟਿੰਗਾਂ ਸਮੇਂ ਲਾਰੇ ਹੀ ਮਿਲੇ। ਉਨ੍ਹਾਂ ਦੱਸਿਆ ਕਿ ਕੱਚੇ ਸਫ਼ਾਈ ਸੇਵਕਾਂ ਨੂੰ ਪੰਜਾਬ ਸਰਕਾਰ ਰੈਗੂਲਰ ਨਹੀਂ ਕਰ ਰਹੀ, ਨਾ ਹੀ 6ਵੇਂ ਪੇਅ ਕਮਿਸ਼ਨ ਵਿਚ ਬੰਦ ਕੀਤੇ ਭੱਤੇ ਏ.ਸੀ.ਪੀ ਸਕੀਮ ਤਹਿਤ ਮੁੜ ਬਹਾਲ ਨਹੀਂ ਹੋ ਰਹੇ, 1/1/2004 ਤੋਂ ਰੈਗੂਲਰ ਸਫ਼ਾਈ ਸੇਵਕ, ਸੀਵਰਮੈਨਾਂ ਨੂੰ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਹੇਠ ਨਹੀਂ ਲਿਆ ਰਹੀ। ਸੀਵਰਮੈਨਾਂ ਨੂੰ ਸਮੇਂ ਸਿਰ ਗੰਦਗੀ ਵਾਲੇ ਨਾਲਿਆਂ ’ਚੋਂ ਗਾਦ ਕੱਢਣ ਲਈ ਨਾ ਤਾਂ ਉਚਿਤ ਔਜਾਰ, ਨਾ ਹੀ ਬੂਟ ਮਿਲੇ। ਅਸ਼ੋਕ ਕੁਮਾਰ ਨੇ ਸਪੱਸ਼ਟ ਕੀਤਾ ਕਿ ਸਫ਼ਾਈ ਸੇਵਕ, ਸੀਵਰਮੈਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਛੁੱਟੀ ਵਾਲੇ ਦਿਨ ਵੀ ਧਰਨੇ ’ਤੇ ਬੈਠੇ ਸਫ਼ਾਈ ਸੇਵਕਾਂ ਨੂੰ ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪੰਜਾਬ ਸਿੰਘ, ਰਾਜੂ, ਅੰਮ੍ਰਿਤਪਾਲ, ਵਿੱਕੀ ਕੁਮਾਰ, ਸਤੀਸ਼ ਕੁਮਾਰ, ਧਰਮਿੰਦਰ, ਪਿੰਕੀ, ਮਨੋਜ ਕੁਮਾਰ, ਉਰਮਿਲਾ, ਸੁਮਨ, ਰੇਖਾ, ਸੰਤੋਸ਼, ਸੁਨੀਤਾ, ਜੈਵੀਰ, ਹੋਰਨਾਂ ਵਲੋਂ ਸੰਬੋਧਨ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਗਹੌਰ ’ਚ ਫ਼ਿਲਮ ‘ਸਤਲੁਜ’ ਵਿਖਾਈ ਅਗਲੀ ਖ਼ਬਰ ਜਾਲੀ ਐਨ. ਓ. ਸੀ. ਲਗਾ ਕੇ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਗਰਮਾਇਆ
Ad Position 24
No active advertisement