02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗਹੌਰ ’ਚ ਫ਼ਿਲਮ ‘ਸਤਲੁਜ’ ਵਿਖਾਈ

Ad Position 21
No active advertisement
ਅਜੀਤ ਡੈਸਕ 12-07-2026
ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ਸਤਲੁਜ ਉੱਪਰ ਸਰਕਾਰ ਵਲੋਂ ਭਾਵੇਂ ਪਾਬੰਦੀ ਲਗਾ ਰੱਖੀ ਹੈ, ਪ੍ਰੰਤੂ ਪਿੰਡ-ਪਿੰਡ ਇਹ ਫਿ਼ਲਮ ਦਿਖਾਉਣ ਅਤੇ ਦੇਖਣ ਪ੍ਰਤੀ ਲੋਕਾਂ ’ਚ ਭਾਈ ਉਤਸ਼ਾਹ ਹੈ। ਗੁਰਦੁਆਰਾ ਸਾਹਿਬ ਗਹੌਰ ਵਿਖੇ ਵਿਖਾਈ ਫ਼ਿਲਮ ਸਤਲੁਜ ਨੂੰ ਵੇਖਣ ਵਾਲਿਆਂ ਵਿਚ ਭਾਰੀ ਉਤਸ਼ਾਹ ਸੀ। ਫ਼ਿਲਮ ਵੇਖਣ ਉਪਰੰਤ ਦਰਸ਼ਕ ਗੈਲਰੀ ਮਹਿਲਾਵਾਂ, ਮਰਦਾਂ ਨਾਲ ਗੱਲਬਾਤ ਹੋਈ ਤਾਂ ਬਹੁਤਿਆਂ ਇਕੋ ਸੁਰ ’ਚ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਅਦੁੱਤੀ ਕੁਰਬਾਨੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਪਾਤਰਾਂ ਵਲੋਂ 90ਵੇਂ ਦਹਾਕੇ ਦੇ ਸਿੱਖ ਨੌਜਵਾਨਾਂ ਪ੍ਰਤੀ ਪੁਲਿਸ ਕਹਿਰ ਨੂੰ ਬਾਖੂਬੀ ਪੇਸ਼ ਕੀਤਾ ਹੈ। ਕਈਆਂ ਕਿਹਾ ਕਿ ਫ਼ਿਲਮ ਸਤਲੁਜ ਮੁੜ ਰਿਲੀਜ਼ ਹੋਵੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਦੇ ਇਤਿਹਾਸ ਦੀਆਂ ਕੌੜੀਆਂ ਸੱਚਾਈਆਂ ਤੋਂ ਜਾਣੂੰ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ’ਚ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਆਪ੍ਰੇਸ਼ਨ, ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਲੰਸਰ... ਅਗਲੀ ਖ਼ਬਰ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ
Ad Position 24
No active advertisement