ਹੰਬੜਾਂ, 12 ਜੁਲਾਈ (ਹਰਵਿੰਦਰ ਸਿੰਘ ਮੱਕੜ)- ਇੱਥੋਂ ਨਜ਼ਦੀਕੀ ਪਿੰਡ ਗੌਂਸਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸ਼ਾਹ ਕਮਾਲ ਦਰਿਆਈ ਪਾਤਸ਼ਾਹ ਜੀ ਦਰਗਾਹ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ। ਇਸ ਮੌਕੇ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਸੇਵਾਦਾਰ ਸਾਬਕਾ ਏ.ਐੱਸ.ਆਈ ਅੰਗਰੇਜ ਸਿੰਘ, ਇੰਸਪੈਕਟਰ ਮੋਹਨ ਦਾਸ, ਏ.ਐੱਸ.ਆਈ ਮਨਜੀਤ ਸਿੰਘ, ਏ.ਐੱਸ.ਆਈ ਰਣਧੀਰ ਸਿੰਘ ਧੀਰਾ, ਕਮਲ ਗਿੱਲ, ਕੁਲਵਿੰਦਰ ਸਿੰਘ ਸੰਧੂ, ਜੀਤਾ ਧਾਲੀਵਾਲ, ਮਾਨ ਨਿਮਾਣਾ ਤੇ ਹੋਰ ਪ੍ਰਬੰਧਕਾਂ ਵਲੋਂ ਅਦਾ ਕੀਤੀ ਗਈ। ਉਪਰੰਤ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਸਟੇਜ਼ ਸਕੱਤਰ ਤੇ ਗਾਇਕ ਲੱਖੀ ਢੱਟ ਵਲੋਂ ਧਾਰਮਿਕ ਗੀਤ ਸੁਣਾ ਕੇ ਕੀਤੀ ਗਈ। ਮੇਲੇ ’ਚ ਪਹੁੰਚੇ ਕਲਾਕਾਰਾਂ ਵਿਚ ਕੁਲਦੀਪ ਮਾਨ, ਕਮਲ ਗਿੱਲ ਤੇ ਮਿਸ ਨੀਲਮ, ਪਿੰਕੀ ਧਾਲੀਵਾਲ, ਹੁਸਨਪ੍ਰੀਤ ਹੰਸ, ਮਨਮੋਹਨ ਭੱਟੀ ਤੇ ਸੀਮਾ ਭੱਟੀ ਜੋੜੀ, ਦਲੇਰ ਪੰਜਾਬੀ, ਜੀਤਾ ਧਾਲੀਵਾਲ, ਸੁੱਖ ਚਮਕੀਲਾ ਜੋੜੀ, ਮਾਨ ਨਿਮਾਣਾ, ਦਿਲਸ਼ਾਨ, ਮੱਖਣ ਲੋਹਾਰਕੇ ਸਮੇਤ ਹੋਰ ਦਰਜਨਾਂ ਕਲਾਕਾਰ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਮੇਲੇ ਦੌਰਾਨ ਗੁਰੂ ਕੇ ਲੰਗਰ ਤੇ ਚੌਲਾਂ ਦਾ ਭੰਡਾਰਾ ਸੰਗਤ ਵਿਚ ਅਤੁੱਟ ਵਰਤਾਇਆ ਗਿਆ। ਇਸ ਸਮੇਂ ਨੰਬਰਦਾਰ ਬਲਵੀਰ ਸਿੰਘ ਗਿੱਲ, ਪਿੰਦਰ ਗਿੱਲ, ਕੁਲਦੀਪ ਸਿੰਘ ਗਿੱਲ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਭਰਪੂਰ ਸਿੰਘ ਧਾਲੀਵਾਲ, ਬੂਟਾ ਸਿੰਘ, ਹਜਿੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਗਿੱਲ, ਰਤਨ ਸਿੰਘ ਰੰਧਾਵਾ, ਸੁਰਜੀਤ ਸਿੰਘ, ਬੀਬੀਆਂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।