ਜਗਰਾਉਂ, 12 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਵਲੋਂ ਦਿਲ ਦੇ ਰੋਗਾਂ ਦਾ ਮਫ਼ਤ ਚੈੱਕਅੱਪ ਕੈਂਪ ਸਵਰਗਵਾਸੀ ਅਮਿਤ ਰੋੜਾ ਦੀ ਯਾਦ ਵਿਚ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਮਦਨ ਨਾਲ ਅਰੋੜਾ ਸੈਕਟਰੀ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿਚ ਜਗਰਾਉਂ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਸੀ.ਐੱਮ.ਸੀ ਹਸਪਤਾਲ ਦੇ ਐੱਚ.ਓ.ਡੀ ਡਾ. ਗੁਰਭੇਜ ਸਿੰਘ ਨੇ 57 ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਗੁਰਭੇਜ ਸਿੰਘ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦਿਲ ਦੇ ਰੋਗਾਂ ਨੂੰ ਅਣਗੌਲਾ ਨਾ ਕਰਨ, ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਥੋੜੀ ਜਿਹੀ ਬਿਮਾਰੀ ਆਉਣ ’ਤੇ ਉਸ ਦਾ ਇਲਾਜ ਛੇਤੀ ਅਤੇ ਸਸਤਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣਾ ਚੈੱਕਅੱਪ ਲਗਾਤਾਰ ਕਰਾਉਂਦੇ ਰਹਿਣਾ ਚਾਹੀਦਾ ਹੈ। ਇਸ ਕੈਂਪ ਦੌਰਾਨ 42 ਮਰੀਜ਼ਾਂ ਈ.ਸੀ.ਜੀ. ਅਤੇ 49 ਮਰੀਜ਼ਾਂ ਦੇ ਸ਼ੂਗਰ ਵੀ ਮੁਫ਼ਤ ਟੈਸਟ ਕੀਤੇ ਗਏ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਪੀ.ਆਰ.ਓ. ਸੁਖਦੇਵ ਗਰਗ ਤੇ ਨੀਰਜ ਮਿੱਤਲ ਪਰਸੋਤਮ ਅਗਰਵਾਲ ਪਰਵੀਨ ਮਿੱਤਲ ਡਾਕਟਰ ਭਾਰਤ ਭੂਸ਼ਨ ਬਾਂਸਲ ਕਪਲ ਸ਼ਰਮਾ ਮੁਕੇਸ਼ ਗੁਪਤਾ ਜਸਵੰਤ ਸਿੰਘ ਮਾਹੇਸ਼ ਬਾਸਲ, ਗੁਲਸ਼ਨ ਗਰਗ ਅਸੋਕ ਵਰਮਾ ਕੋਆਰਡੀਨੇਟਰ ਡੋਲੀ ਸਮੇਤ ਸੀ.ਐੱਮ.ਸੀ ਦਾ ਸਟਾਫ਼ ਹਾਜ਼ਰ ਸੀ।