ਚੌਂਕੀਮਾਨ, 14 ਜੁਲਾਈ (ਤੇਜਿੰਦਰ ਸਿੰਘ ਚੱਢਾ) ਨਾਜਰ ਸਿੰਘ ਢੱਟ ਦਾ ਭਤੀਜਾ, ਅਵਤਾਰ ਸਿੰਘ ਸੇਖੂਪੁਰਾ ਯੂ.ਐੱਸ.ਏ., ਜਸਵੰਤ ਸਿੰਘ ਢੱਟ, ਜਸਵੀਰ ਸਿੰਘ ਢੱਟ ਤੇ ਕੁਲਵਿੰਦਰ ਸਿੰਘ ਢੱਟ ਦਾ ਭਰਾ ਅਤੇ ਬਿਕਰਮਜੀਤ ਸਿੰਘ ਢੱਟ ਦੇ ਪਿਤਾ ਸ: ਮਤਵਾਲ ਸਿੰਘ ਢੱਟ ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸਨ ਸਿੰਘ ਸਿਵਾਲਿਕ (ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਗਿੱਲ ਦੇ ਇੰਚਾਰਜ) ਅਤੇ ਪਿੰਡ ਸੇਖੂਪੁਰਾ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਸੇਖੂਪੁਰਾ ਨੇ ਢੱਟ ਪਰਿਵਾਰ (ਸੇਖੂਪੁਰਾ) ਨਾਲ ਦੱਖ ਸਾਂਝਾ ਕਰਦਿਆਂ ਕਿਹਾ ਕਿ ਮਤਵਾਲ ਸਿੰਘ ਢੱਟ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਪ੍ਰਮਾਤਮਾ ਢੱਟ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।