11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸ਼ੋ੍ਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਵਫ਼ਦ ਨੇ ‘ਸਤਲੁਜ’ ਫ਼ਿਲਮ ਦੇ ਸੰਬੰਧ ’ਚ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 15-07-2026
ਪਟਿਆਲਾ, 14 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰਣਧੀਰ ਸਿੰਘ ਰੱਖੜਾ ਪ੍ਰਧਾਨ ਜ਼ਿਲ੍ਹਾ ਦਿਹਾਤੀ ਪਟਿਆਲਾ ਅਤੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੀ ਅਗਵਾਈ ਹੇਠ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਮ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰਣਧੀਰ ਸਿੰਘ ਰੱਖੜਾ ਤੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਪੱਤਰਕਾਰਾਂ ਨਾਲ ਸਾਂਝੇ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਲਕ ਵਿਚ ਬਹੁਗਿਣਤੀ ਨਾਲ ਅੱਤਿਆਚਾਰ ਹੋ ਰਿਹਾ ਹੈ ‘‘ਕੇਰਲਾ ਸਟੋਰੀ’’ ਜਾਂ ‘‘ਕਸ਼ਮੀਰ ਫਾਇਲ’’ ਵਰਗੀਆਂ ਫ਼ਿਲਮਾਂ ਬਣਾ ਕੇ ਸਰਕਾਰ ਵਲੋਂ ਖ਼ਾਸ ਪ੍ਰਾਪੇਗੰਡੇ ਤਹਿਤ ਚਲਵਾਈਆਂ ਜਾ ਸਕਦੀਆਂ ਹਨ ਤਾਂ ਫਿਰ ਇਕ ਸੱਚੀ ਕਹਾਣੀ ਤੇ ਆਧਾਰਤ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਦੀ ਫ਼ਿਲਮ ‘‘ਪੰਜਾਬ-95’’ ਜੋ ‘‘ਸਤਲੁਜ’’ ਨਾਮ ਨਾਲ ਰੀਲੀਜ਼ ਹੋਈ, ਉਸ ’ਤੇ ਬੈਨ ਕਿਉਂ ਕੀਤਾ ਹੈ? ਉਨ੍ਹਾਂ ਕਿਹਾ ਕਿ ਇਨਸਾਫ਼ ਤਾਂ ਦੂਰ ਸਾਨੂੰ ਆਪਣੇ ਪਿੰਡੇ ’ਤੇ ਪਏ ਡੂੰਘੇ ਨਿਸ਼ਾਨ ਦਿਖਾਉਣ ਦਾ ਵੀ ਅਧਿਕਾਰ ਨਹੀਂ? ਉਨ੍ਹਾਂ ਕਿਹਾ ਕਿ ਟਰੁੱਥ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਲਾਰਾ ਲਾ ਕੇ ਸੱਤਾ ਪ੍ਰਾਪਤ ਕਰਨ ਵਾਲੇ ਲੋਕ ਦੋਸ਼ੀ ਪੁਲਸ ਅਫ਼ਸਰਾਂ ਨੂੰ ਤਰੱਕੀਆਂ ਦੇਈ ਗਏ ਤੇ ਅੱਜ ਉਹ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਇਸ ਲਈ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਜੇ ਉਹ ਸਿੱਖਾਂ ਪ੍ਰਤੀ ਥੋੜ੍ਹੀ ਵੀ ਇਮਾਨਦਾਰ ਹੈ ਤਾਂ ਉਹ ਟਰੁਥ ਕਮਿਸ਼ਨ ਬਣਾ ਕੇ ਕਾਂਗਰਸ ਵਲੋਂ ਸਿੱਖਾਂ ਨੂੰ ਦਿੱਤੇ ਜ਼ਖ਼ਮਾਂ ’ਤੇ ਮਲ੍ਹਮ ਲਾ ਕੇ ਦਿਖਾਵੇ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਵਿਚ ਟਰੁੱਥ ਕਮਿਸ਼ਨ ਬਣਾਉਣ, ‘ਸਤਲੁਜ’ ਫ਼ਿਲਮ ਰਿਲੀਜ਼ ਕਰਨ ਅਤੇ ਖਾਲੜਾ ਕਤਲ ਦੇ ਮੁਜਰਮ ਡੀ.ਐਸ.ਪੀ. ਨੂੰ ਲੱਭਣ ਦੀ ਮੰਗ ਕੀਤੀ ਗਈ ਹੈ, ਇਸ ਤੋਂ ਇਲਾਵਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਪੰਜਾਬ 95’ ਨੂੰ ਉਸੇ ਨਾਮ ਹੇਠ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾਘਰਾਂ ਵਿਚ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿਚ ਮੁਜਰਮ ਡੀ.ਐਸ.ਪੀ. ਜਸਪਾਲ ਸਿੰਘ ਲੰਬੇ ਸਮੇਂ ਤੋਂ, ਜੇਲ੍ਹ ’ਚੋਂ ਛੁੱਟੀ ਆਉਣ ’ਤੇ, ਫ਼ਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਉਸ ਦੀ ਸਜ਼ਾ ਮਾਫ਼ੀ ਦੀ ਸਿਫ਼ਾਰਸ਼ ਵੀ ਕੀਤੀ ਸੀ। ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ, ਮੁਜਰਮ ਨੂੰ ਲੱਭ ਕੇ ਸਲਾਖ਼ਾਂ ਪਿੱਛੇ ਪਹੁੰਚਾਇਆ ਜਾਵੇ ਅਤੇ ਸਜ਼ਾ ਮਾਫ਼ੀ ਦੀਆਂ ਸਿਫ਼ਾਰਸ਼ਾਂ ਕਰਨ ਵਾਲਿਆਂ ਨੂੰ ਨਸਰ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਤੱਥਾਂ ’ਤੇ ਆਧਾਰਿਤ ਰਿਪੋਰਟ ਲੋਕਾਂ ਸਾਹਮਣੇ ਰੱਖੀ ਜਾਵੇ। ਰਣਧੀਰ ਸਿੰਘ ਰੱਖੜਾ ਤੇ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਕਿਹਾ ਕਿ ਇਸ ਵੇਲੇ ਬਣੇ ਹਾਲਾਤ ਵਿਚ ਇਹ ਮੁੱਦੇ ਬਹੁਤ ਹੀ ਮਹੱਤਵਪੂਰਨ ਬਣੇ ਹੋਏ ਹਨ। ਅਸੀਂ ਇਸ ਸਾਰੇ ਵਰਤਾਰੇ ਦੀ ਨਿਰਪੱਖ ਕਮਿਸ਼ਨ ਰਾਹੀਂ ਜਾਂਚ ਦੀ ਮੰਗ ਇਸ ਲਈ ਕਰ ਰਹੇ ਹਾਂ ਕਿਉਂਕਿ ਸੁਲਗਦੇ ਜ਼ਖ਼ਮਾਂ ਦੀ ਤਪਸ਼ ਨੂੰ ਸ਼ਾਂਤ ਕਰਨ ਲਈ ਉਸ ਸਾਰੇ ਘਟਨਾਕ੍ਰਮ ਦੇ ਕਾਰਨਾਂ ਅਤੇ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ.ਜੀ.ਪੀ.ਸੀ, ਭੁਪਿੰਦਰ ਸਿੰਘ ਸ਼ੇਖੂਪਰ, ਐਡ. ਰਵਿੰਦਰ ਸਿੰਘ ਸ਼ਾਹਪੁਰ, ਮਹਿੰਦਰਪਾਲ ਸਿੰਘ ਸੋਢੀ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਪਲਵਿੰਦਰ ਸਿੰਘ ਰਿੰਕੂ, ਹਰਵਿੰਦਰ ਸਿੰਘ ਜਸੋਵਾਲ, ਹਰਜੀਤ ਸਿੰਘ ਮੰਡੌਰ, ਕੁਲਵਿੰਦਰ ਸਿੰਘ ਲਵਲੀ, ਪ੍ਰੀਤਮ ਸਿੰਘ, ਵਰਿੰਦਰ ਸ਼ਰਮਾ, ਚੰਦਰਭਾਨ ਗਾਬਾ, ਸ਼ਮਸ਼ੇਰ ਸਿੰਘ, ਰਛਪਾਲ ਸਿੰਘ, ਹਰਮਨਜੋਤ ਸਿੰਘ, ਅਨੀਲ ਗੁਪਤਾ, ਹਰਦਿਆਲ ਸਿੰਘ ਭਾਦਸੋਂ, ਸੁਖਦੇਵ ਸਿੰਘ, ਨਵਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਿਆਂ ’ਚ ਕਮੀ ਲਈ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼-ਨਵਰੀਤ ਕੌਰ ਸੇਖੋਂ ਅਗਲੀ ਖ਼ਬਰ ਇਯਾਲੀ, ਸਿਵਾਲਿਕ ਤੇ ਸਾਬਕਾ ਸਰਪੰਚ ਸੇਖੂਪੁਰਾ ਨੇ ਢੱਟ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Ad Position 24