ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਵਪਾਰਿਕ ਸੰਗਠਨਾਂ ਵੱਲੋਂ ਇੱਕ ਸ਼ਾਂਝੀ ਮੀਟਿੰਗ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਰਾਏਕੋਟ ਵਿਖੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਦਰਾਂ ਕੀਤਾ, ਉੱਥੇ ਹੀ ਸਨਾਤਨ ਧਰਮ ਸਭਾ ਦੀ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਦੁਰਗਾ ਸ਼ਕਤੀ ਮੰਦਰ ਦੇ ਪ੍ਰਧਾਨ ਮਨੋਹਰ ਲਾਲ ਲਾਡੀ, ਮੰਦਰ ਸ਼ਿਵਾਲਾ ਖਾਮ ਦੇ ਪ੍ਰਧਾਨ ਇੰਦਰਪਾਲ ਗੋਲਡੀ ਅਤੇ ਸ੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਯੂਨਿਟ, ਰਾਏਕੋਟ ਦੇ ਪ੍ਰਧਾਨ ਪ੍ਰਵੀਨ ਕੁਮਾਰ ਵੱਲੋਂ ਕੀਤੀ ਗਈ। ਇਸ ਮੀਟਿੰਗ ਦੌਰਾਨ ਉੱਘੇ ਸਮਾਜ ਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਯਸ਼ਪਾਲ ਜੈਨ ਅਤੇ ਆਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹੁਕਮ ਚੰਦ ਗੋਇਲ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਸ੍ਰੀ ਸਨਾਤਨ ਧਰਮ ਸਭਾ ਦੇ ਗਠਨ ਦਾ ਪ੍ਰਸਤਾਵ ਰੱਖਿਆ, ਜਿਸਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਸਭਾ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਧਾਰਮਿਕ, ਸਮਾਜਿਕ ਅਤੇ ਵਪਾਰਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਲੋਕ ਸ਼ਾਮਿਲ ਸਨ। ਮੀਟਿੰਗ ਵਿੱਚ ਧਰਮ ਅਤੇ ਸਮਾਜ ਨਾਲ ਸਬੰਧਿਤ ਕਈ ਪ੍ਰਸਤਾਵ ਰੱਖੇ ਗਏ ਜਿੰਨ੍ਹਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸੁਰੇਸ਼ ਗਰਗ, ਸੰਜੀਵ ਕੁਮਾਰ ਬੌਬਾ ਗੋਇਲ, ਮਦਨ ਲਾਲ ਅਗਰਵਾਲ, ਵਿਨੋਦ ਕਤਿਆਲ, ਕੁਲਦੀਪ ਉੱਪਲ, ਵਿਨੋਦ ਜੈਨ, ਅਮਿਤ ਜੈਨ, ਸਲਿਲ ਜੈਨ, ਕਪਿਲ ਗਰਗ, ਮੰਗਤ ਰਾਏ ਵਰਮਾ, ਜਗਦੀਸ਼ ਵਰਮਾ, ਦੀਪਕ ਸ਼ਰਮਾ, ਰਮਨ ਚੋਪੜਾ, ਰਾਜ ਸਿੰਗਲਾ, ਰਾਜਨ ਪਰੂਥੀ, ਈਸ਼ਵਰ ਦਾਸ ਗੋਇਲ, ਰਾਕੇਸ਼ ਗੋਇਲ, ਰਾਜਕੁਮਾਰ ਵਰਮਾ, ਵੀਰਬਲ ਵਰਮਾ, ਸੋਮਨਾਥ ਗੋਇਲ, ਰਾਜਨ ਸਭਰਵਾਲ, ਰਾਜੇਸ਼ ਮਹੰਤ, ਨਾਰਾਇਣ ਦੱਤ ਕੌਸ਼ਿਕ, ਕੇ.ਕੇ. ਸ਼ਰਮਾ, ਰਾਜੂ, ਸੁਰਿੰਦਰ ਢੀਂਗਰਾ, ਯਸ਼ਪਾਲ ਬਿੱਟੂ ਜੈਨ, ਦੀਪਕ ਸ਼ਰਮਾ, ਡਾ.ਸ਼ਾਮ ਸੁੰਦਰ ਅਰੋੜਾ, ਕੇਵਲ ਨਾਰੰਗ, ਰਕੇਸ਼ ਪਰੂਥੀ, ਕੁਲਵੰਤ ਰਾਏ ਡੰਡੀ, ਸੁਸ਼ੀਲ ਨਾਰੰਗ, ਵਿਨੋਦ ਅਰੋੜਾ, ਰਮੇਸ਼ ਛਾਬੜਾ, ਦਵਿੰਦਰ ਬੌਬੀ, ਸਿਕੰਦਰ, ਸਤੀਸ਼ ਪਾਰੂਥੀ, ਮਿੰਟੂ ਨਾਹਰ. ਰਾਜਾ ਗਿੱਲ, ਕੁਲਵੰਤ ਰਾਏ, ਸਤਪਾਲ ਗੋਇਲ, ਅਭੀ ਗੋਇਲ, ਰਾਜੂ ਢੀਂਗੜਾ, ਰਾਜਕੁਮਾਰ ਚੱਕੀ ਵਾਲਾ ਸਮੇਤ ਵੱਡੀ ਗਿਣਤੀ ’ਚ ਸਨਾਤਨ ਧਰਮ ਪ੍ਰੇਮੀ ਮੌਜੂਦ ਸਨ।