09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਆਖਿਰ ਸਰਕਾਰੀ ਪਸ਼ੂ ਡਿਸਪੈਂਸਰੀ ਆਂਡਲੂ ਨੂੰ 4 ਸਾਲਾਂ ਦੀ ਉਡੀਕ ਬਾਅਦ ਵੈਟਰਨਰੀ ਡਾਕਟਰ ਮਿਲਿਆ

Ad Position 21
No active advertisement
ਅਜੀਤ ਡੈਸਕ 20-07-2026
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਸਰਕਾਰੀ ਪਸ਼ੂ ਡਿਸਪੈਂਸਰੀ ਆਂਡਲੂ ਵਿਖੇ ਪਿਛਲੇ 4 ਸਾਲਾਂ ਤੋਂ ਡਾਕਟਰ ਦੀ ਪੋਸਟ ਖ਼ਾਲੀ ਹੋਣ ਕਰਕੇ ਪਸ਼ੂ ਪਾਲਕਾਂ ਨੂੰ ਸਹੂਲਤਾਂ ਲੈਣ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਦਕਿ ਨਵੀਂ ਬਣੀ ਗ੍ਰਾਮ ਪੰਚਾਇਤ ਦੇ ਬਾਅਦ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਵੱਲੋਂ ਪਸ਼ੂ ਪਾਲਕਾਂ ਦੀ ਸਮੱਸਿਆ ਦਾ ਹੱਲ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਕੋਲ ਪਿੰਡ ਵਾਸੀਆਂ ਦੇ ਦਸਤਖ਼ਤ ਕਰਵਾ ਕੇ ਅਰਜ਼ੀ ਦਿੱਤੀ ਗਈ, ਜਿਸ ਦੇ ਬਾਅਦ ਸਰਕਾਰੀ ਪਸ਼ੂ ਡਿਸਪੈਂਸਰੀ ਆਂਡਲੂ ਵਿਚ ਡਾਕਟਰ ਦੀ ਨਿਯੁਕਤੀ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ (ਵੈਟਨਰੀ ਮਾਹਿਰ) ਪਿੰਡ ਆਂਡਲੂ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ, ਜਿੱਥੇ ਉਹ ਪਸ਼ੂਆਂ ਤੇ ਹੋਰ ਪਾਲਤੂ ਜਾਨਵਰਾਂ ਦੀ ਜਾਂਚ ਕਰਨਗੇ ਅਤੇ ਲੋਕਾਂ ਨੂੰ ਪਿੰਡ ਵਿਚ ਹੀ ਸਹੂਲਤ ਪ੍ਰਦਾਨ ਕਰਨਗੇ। ਇਸ ਮੌਕੇ ਪਿੰਡ ਆਂਡਲੂ ਤੇ ਆਸਪਾਸ ਪਿੰਡਾਂ ਦੇ ਪਸ਼ੂਪਾਲਕਾਂ ਨੇ ਸਰਪੰਚ ਹਰਵਿੰਦਰ ਸਿੰਘ ਰਾਜਾ ਤੇ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਕੀਤੇ ਗਏ, ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮੁੜ ਪਸ਼ੂ ਡਿਸਪੈਂਸਰੀ ਚਾਲੂ ਹੋਣ ਦੀ ਖੁਸ਼ੀ ’ਚ ਲੱਡੂ ਵੰਡੇ ਗਏ। ਇਸ ਮੌਕੇ ਪੰਚ ਹਰਵੀਰ ਸਿੰਘ ਦਿਉਲ, ਪੰਚ ਲਛਮਣ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਕਿਰਨਦੀਪ ਕੌਰ, ਪੰਚ ਕਮਲਜੀਤ ਕੌਰ, ਪੰਚ ਕੁਲਦੀਪ ਕੌਰ, ਜਗਰਾਜ ਸਿੰਘ ਤੂਰ, ਗੁਰਦੀਪ ਸਿੰਘ ਗਰੇਵਾਲ ਆਦਿ ਨੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ 104ਵੇਂ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਗਲੀ ਖ਼ਬਰ ਦੇਸ਼ ਬਚਾਓ ਮੋਰਚਾ ਦੀ ਕੱਲ੍ਹ ਦਿੱਲੀ ਮਹਾਂ ਰੈਲੀ ਲਈ ਹੋਣਗੇ ਕਾਫ਼ਲੇ ਰਵਾਨਾ- ਦਸਮੇਸ਼ ਯੂਨੀਅਨ
Ad Position 24