09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰਦੁਆਰਾ ਗੁਰੂਸਰ ਕਾਉਂਕੇ ਪਾਤਿਸ਼ਾਹੀ ਛੇਵੀਂਂ ਵਿਖੇ ਕਮਰਿਆਂ ਦਾ ਲੈਂਟਰ ਪਾਇਆ

Ad Position 21
No active advertisement
ਅਜੀਤ ਡੈਸਕ 20-07-2026
ਜਗਰਾਉਂ, 19 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਗੁਰੂਸਰ ਕਾਉਂਕੇ ਪਾਤਿਸ਼ਾਹੀ ਛੇਵੀਂ ਵਿਖੇ ਕਾਰ ਸੇਵਾ ਵਾਲ਼ੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਨਰਿੰਦਰ ਸਿੰਘ ਵੱਲੋਂ ਚੱਲ ਰਹੀਆਂ ਸੇਵਾਵਾਂ ਤਹਿਤ ਸ੍ਰੀ ਅਖੰਡ ਪਾਠ ਦੇ ਕਮਰਿਆਂ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ, ਸੇਵਾਦਾਰਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੇਵਾ ਨਿਭਾਈ ਅਤੇ ਇੰਨ੍ਹਾਂ ਕਾਰਜਾਂ ਵਿਚ ਤਨ-ਮਨ-ਧਨ ਨਾਲ ਆਪਣਾ ਯੋਗਦਾਨ ਪਾਇਆ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸ੍ਰੀ ਹਜੂਰ ਸਾਹਿਬ ਕਾਰ ਸੇਵਾ ਸੰਪਰਦਾਇ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ, ਮੈਕਰੋ ਗਲੋਬਲ ਦੇ ਪ੍ਰਬੰਧਕ ਸ. ਰਜਿੰਦਰ ਸਿੰਘ ਡੱਲਾ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ । ਇਸ ਮੌਕੇ ਮੈਨੇਜਰ ਗੁਰਪ੍ਰੀਤ ਸਿੰਘ, ਪ੍ਰਧਾਨ ਕਰਮ ਸਿੰਘ ਗੁਰੂਸਰ, ਕੁਲਦੀਪ ਸਿੰਘ, ਸੁਖਦੀਪ ਸਿੰਘ ਸਿੱਧਵਾਂ, ਭੁਪਿੰਦਰ ਸਿੰਘ, ਜਸਵੀਰ ਸਿੰਘ ਕਾਰ ਸੇਵਾ, ਬਹਾਦਰ ਸਿੰਘ, ਸੁਖਜੀਵਨ ਸਿੰਘ ਸਮੇਤ ਸੰਗਤਾਂ ਨੇ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਇਆ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਕਰਵਾਏ ਜਾ ਰਹੇ ਦੀਵਾਨ ਦੇ ਪੋਸਟ... ਅਗਲੀ ਖ਼ਬਰ ਪਿੰਡ ਰੂਮੀ ਵਿਖੇ ਸਰਪੰਚ ਮਨਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ
Ad Position 24