09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਕਰਵਾਏ ਜਾ ਰਹੇ ਦੀਵਾਨ ਦੇ ਪੋਸਟਰ ਕੀਤੇ ਜਾਰੀ, ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 20-07-2026
ਚੌਂਕੀਮਾਨ, 19 ਜੁਲਾਈ (ਤੇਜਿੰਦਰ ਸਿੰਘ ਚੱਢਾ) ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀ ਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਸਿੱਧਵਾਂ ਕਲਾਂ ਆਉਣ ਦੀ ਖੁਸ਼ੀ ਵਿਚ ਸਲਾਨਾਂ ਦੀਵਾਨ ਮਿਤੀ 31 ਜੁਲਾਈ, 1 , 2 ਤੇ 3 ਅਗਸਤ 2026 ਨੂੰ ਕਰਵਾਇਆ ਜਾ ਰਿਹਾ ਹੈ, ਦੇ ਪੋਸਟਰ ਜਾਰੀ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਸਿੱਧਵਾਂ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਖਜ਼ਾਨਚੀ ਦਰਸ਼ਨ ਸਿੰਘ, ਸੈਕਟਰੀ ਜੁਗਰਾਜ ਸਿੰਘ ਸਿੱਧਵਾਂ, ਹਰਜੰਗ ਸਿੰਘ, ਬਲਪ੍ਰੀਤ ਸਿੰਘ, ਮਨਦੀਪ ਸਿੰਘ ਸਿੱਧੂ, ਚਰਨ ਸਿੰਘ, ਅਮਰਜੀਤ ਸਿੰਘ ਫੌਜੀ, ਚਰਨਜੀਤ ਸਿੰਘ, ਉਪਿੰਦਰ ਸਿੰਘ ਸਿੱਧਵਾਂ ਤੇ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਸਿੱਧਵਾਂ ਨੇ ਦੱਸਿਆ ਕਿ 31 ਜੁਲਾਈ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ ਤੇ 2 ਅਗਸਤ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 2 ਅਗਸਤ ਦੇ ਸਜਾਏ ਦੀਵਾਨਾਂ ਵਿਚ ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰੇਗਾ ਤੇ ਰਾਤ ਦੇ ਦੀਵਾਨਾਂ ਵਿਚ ਕਥਾਵਾਚਕ ਭਾਈ ਦਿਲਬਾਗ ਸਿੰਘ ਬਲੇਰ (ਸ੍ਰੀ ਅੰਮ੍ਰਿਤਸਰ ਸਾਹਿਬ) ਤੇ ਗਿਆਨੀ ਸੰਤੋਖ ਸਿੰਘ (ਹਜ਼ੂਰੀ ਕਵੀਸ਼ਰੀ ਜੱਥਾ) ਸੰਗਤਾਂ ਨੂੰ ਗੁਰੂ ਨਾਲ ਜੋੜਨਗੇ, ਇਸ ਉਪਰੰਤ ਢਾਡੀ ਤੇ ਕਵੀਸਰੀ ਜੱਥੇ ਵੀ ਹਾਜ਼ਰੀ ਲਗਵਾਉਣਗੇ ਅਤੇ 3 ਅਗਸਤ ਦੇ ਦੀਵਾਨਾਂ ਵਿਚ ਭਾਈ ਮਨਜੀਤ ਸਿੰਘ ਬੁਟਾਹਾਰੀ ਦਾ ਕਵੀਸ਼ਰੀ ਜੱਥਾ ਸੰਗਤਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਕਵੀਸ਼ਰੀ ਰਾਹੀਂ ਜਾਣੂੰ ਕਰਵਾਏਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਹਾਨ ਦੀਵਾਨ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਵੀ ਪਹੁੰਚਣਗੇ। ਇਸ ਮੌਕੇ ਸਰਪੰਚ ਸਰਨਪ੍ਰੀਤ ਸਿੰਘ ਸਿੱਧੂ, ਪ੍ਰਧਾਨ ਬਿੰਦਰ ਸਿੱਧੂ ਸਿੱਧਵਾਂ, ਪੰਚ ਜਸਪਾਲ ਸਿੰਘ ਮਿੱਠੂ, ਪੰਚ ਮਨਜੀਤ ਸਿੰਘ, ਪੰਚ ਜੋਰਾ ਸਿੰਘ, ਪੰਚ ਜਸਵੰਤ ਸਿੰਘ, ਪ੍ਰਧਾਨ ਬਲਜੀਤ ਸਿੰਘ ਬਿੱਲੂ, ਕੁਲਦੀਪ ਸਿੰਘ ਸੀਹਰਾ, ਅਮਰਜੀਤ ਸਿੰਘ, ਸੋਨੀ ਸਿਵੀਆਂ, ਮਹਿੰਦਰਜੀਤ ਸਿੰਘ ਲਾਡੀ, ਕੁਲਦੀਪ ਸਿੰਘ ਪ੍ਰਿਥੀ, ਸਾਬਕਾ ਪ੍ਰਧਾਨ ਹਰਪਾਲ ਸਿੰਘ, ਬੀਬੀ ਜਸਵੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰੀ-ਦਾਖਾ, ਭਰੋਵਾਲ ਅਗਲੀ ਖ਼ਬਰ ਗੁਰਦੁਆਰਾ ਗੁਰੂਸਰ ਕਾਉਂਕੇ ਪਾਤਿਸ਼ਾਹੀ ਛੇਵੀਂਂ ਵਿਖੇ ਕਮਰਿਆਂ ਦਾ ਲੈਂਟਰ ਪਾਇਆ
Ad Position 24