09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਯੂਥ ਅਕਾਲੀ ਆਗੂਆਂ ਨੂੰ ਸਦਮਾ, ਮਾਮਾ ਸਵਰਗਵਾਸ

Ad Position 21
No active advertisement
ਅਜੀਤ ਡੈਸਕ 20-07-2026
ਹਠੂਰ, 19 ਜੁਲਾਈ (ਜਸਵਿੰਦਰ ਸਿੰੰਘ ਛਿੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਹਰਦੀਪ ਸਿੰਘ ਦੀਪ ਸੰਧੂ, ਜਗਦੀਸ਼ ਸਿੰਘ ਦੀਸ਼ਾ ਸੀਨੀਅਰ ਅਕਾਲੀ ਆਗੂ ਅਤੇ ਜਗਦੀਪ ਸਿੰਘ ਸੰਧੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ, ਜਦ ਉਨ੍ਹਾਂ ਦੇ ਮਾਮਾ ਵਾਹਿਗੁਰੂਪਾਲ ਸਿੰਘ ਸਿੱਧੂ ਅਚਾਨਕ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ’ਚ ਹਲਕਾ ਇੰਚਾਰਜ ਐੱਸ.ਆਰ. ਕਲੇਰ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਕਮਲਜੀਤ ਸਿੰਘ ਮੱਲ੍ਹਾ ਸਾਬਕਾ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ, ਸਰਪ੍ਰੀਤ ਸਿੰਘ ਕਾਉਂਕੇ ਸੀਨੀਅਰ ਅਕਾਲੀ ਆਗੂ, ਦੀਦਾਰ ਸਿੰਘ ਮਲਕ ਸਾਬਕਾ ਚੇਅਰਮੈਨ, ਜੱਥੇਦਾਰ ਪ੍ਰਮਿੰਦਰ ਸਿੰਘ ਚੀਮਾ, ਬਿੰਦਰ ਸਿੰਘ ਮਨੀਲਾ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸ਼ੇਰ ਸਿੰਘ ਰਸੂਲਪੁਰ ਸਾਬਕਾ ਸਰਪੰਚ, ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਹਠੂਰ, ਬੂਟਾ ਸਿੰਘ ਬੁਰਜ਼ ਕੁਲਾਰਾ, ਬਾਈ ਰਛਪਾਲ ਸਿੰਘ ਚਕਰ, ਪ੍ਰਧਾਨ ਰਣਧੀਰ ਸਿੰਘ ਧੀਰਾ ਚਕਰ, ਡਾ. ਮੱਖਣ ਸਿੰਘ ਚਕਰ, ਜਸਵਿੰਦਰ ਸਿੰਘ ਸਿੰਦਰ ਲੱਖਾ, ਜਗਰਾਜ ਸਿੰਘ ਰਾਜਾ ਮਾਣੂੰਕੇ, ਨੰਬਰਦਾਰ ਸਤਨਾਮ ਸਿੰਘ ਬੱਸੂਵਾਲ, ਪ੍ਰਧਾਨ ਗੁਰਪ੍ਰੀਤ ਸਿੰਘ ਬੱਸੂਵਾਲ, ਸਰਪੰਚ ਜਸਵੀਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਬਿੱਟੂ ਡੱਲਾ, ਪ੍ਰਧਾਨ ਜਗਜੀਤ ਸਿੰਘ ਡੱਲਾ ਆਦਿ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਹਰਦੀਪ ਸਿੰਘ ਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ 26 ਜੁਲਾਈ ਨੂੰ ਪਿੰਡ ਕਾਉਂਕੇ ਕਲਾਂ ਵਿਖੇ ਪੈਣਗੇ।
Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਦਾ ਪਾਣੀ ਮੰਡ ਖੇਤਰ ’ਚ ਦਾਖ਼ਲ, ਪਿੰਡ ਘੜਕਾ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰੀ-ਦਾਖਾ, ਭਰੋਵਾਲ
Ad Position 24