12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹਠੂਰ ਪੁਲਿਸ ਨੇ 80 ਪੇਟੀਆਂ ਸ਼ਰਾਬ ਸਮੇਤ ਇਨੋਵਾ ਕਬਜ਼ੇ ’ਚ ਲਈ, ਦੋਸ਼ੀ ਫਰਾਰ

Ad Position 21
No active advertisement
ਅਜੀਤ ਡੈਸਕ 21-07-2026
ਹਠੂਰ, 20 ਜੁਲਾਈ (ਛਿੰਦਾ)-ਪੁਲਿਸ ਥਾਣਾ ਹਠੂਰ ਨੇ 80 ਪੇਟੀਆਂ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਐੱਸ.ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਗਸ਼ਤ ਦੌਰਾਨ ਹਠੂਰ ਤੋਂ ਪਿੰਡ ਚਕਰ ਨੂੰ ਜਾਂਦੀ ਸੜਕ ’ਤੇ ਪੈਂਦੇ ਸੂਏ ਦੇ ਪੁਲ ਦੇ ਨੇੜੇ ਇਨੋਵਾ ਗੱਡੀ ਨੰਬਰ ਡੀ.ਐੱਲ.10 ਸੀ.ਈ.7937 ਕਾਬੂ ਕਰਕੇ ਇਸ ਗੱਡੀ ਵਿੱਚੋਂਂ 80 ਪੇਟੀਆਂ (900 ਬੋਤਲਾਂ) ਸ਼ਰਾਬ ਮਾਰਕਾ 9 ਵਨ ਵਿਸਕੀ, ਜਨਤ ਸੋਫ਼ੀ (ਸੇਲ ਫਾਰ ਚੰਡੀਗੜ੍ਹ) ਬਰਾਮਦ ਕੀਤੀਆਂ ਹਨ। ਇਸ ਸਬੰਧੀ ਮੁਕੱਦਮਾ ਨੰਬਰ 123 ਮਿਤੀ 19.07.2026 ਅ/ਧ 61,78-1-14 ਆਬਕਾਰੀ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ। ਗੱਡੀ ਅਤੇ ਸ਼ਰਾਬ ਦੀਆਂ ਪੇਟੀਆਂ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਦੋਸ਼ੀਆਂ ਨੂੰ ਜਲਦੀ ਲੱਭ ਕੇ ਗ੍ਰਿਫਤਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਦੇ ਰਾਜ ’ਚ ਸੂਬੇ ਦੇ ਵਿਕਾਸ ਕਾਰਜ ਠੱਪ ਹੋਣ ਦੇ ਨਾਲ ਸੂਬਾ ਕੰਗਾਲੀ ਵੱਲ ਵਧਿਆ- ਪ੍ਰਧਾਨ ਹੰਬੜਾਂ ਅਗਲੀ ਖ਼ਬਰ ਗਿੱਦੜਵਿੰਡੀ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦਾ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨ
Ad Position 24