23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੰਡੀ ਮੁੱਲਾਂਪੁਰ ’ਚ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 22-07-2026
ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 3 ਸਤੰਬਰ ਨੂੰ ਹੋਣ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਦਾਖਾ ਵਿਖੇ ਹੋਣ ਵਾਲੇ 3 ਰੋਜ਼ਾ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਹਿੱਸੋਵਾਲ ਵਲੋਂ ਸਭਾ ਦੇ ਅਹੁਦੇਦਾਰ, ਮੈਂਬਰਾਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਗਾਈਆਂ ਗਈਆਂ। ਮੈਨੇਜਰ ਗੁਰਦੀਪ ਸਿੰਘ, ਭਾਈ ਟਹਿਲ ਸਿੰਘ ਜਾਂਗਪੁਰ ਅਨੁਸਾਰ ਇਕ ਸਤੰਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਵੇਗਾ ਤੇ ਸਤੰਬਰ 3 ਨੂੰ ਪਾਠ ਦੇ ਭੋਗ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਵਲੋਂ ਕੀਤਾ ਜਾਵੇਗਾ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਬੀਬੀ ਗਗਨਦੀਪ ਕੌਰ ਖ਼ਾਲਸਾ ਸੰਗਤ ਨਾਲ ਸ਼ਬਦ ਗੁਰੂ ਕਥਾ ਦੀ ਵਿਚਾਰ ਕਰਨਗੇ, ਢਾਡੀ ਗੁਲਜ਼ਾਰ ਸਿੰਘ ਗੁਲਸ਼ਨ ਦੇ ਢਾਡੀ ਜੱਥੇ ਵਲੋਂ ਵਾਰਾਂ ਦਾ ਗਾਇਨ ਹੋਵੇਗਾ। ਸਮਾਗਮ ਦੇ ਚੱਲਦਿਆਂ ਅੰਮ੍ਰਿਤ ਸੰਚਾਰ ਹੋਵੇਗਾ, ਬੱਚਿਆਂ ਦੇ ਸੁੰਦਰ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ। ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਦੀ ਮੀਟਿੰਗ ਸਮੇਂ ਗਿਆਨੀ ਗੁਲਜ਼ਾਰ ਸਿੰਘ ਬਾਸੀਆਂ, ਗਿਆਨੀ ਭੋਲਾ ਸਿੰਘ, ਬੇਅੰਤ ਸਿੰਘ, ਉਜਾਗਰ ਸਿੰਘ, ਢਾਡੀ ਗੁਲਜ਼ਾਰ ਸਿੰਘ, ਰਾਗੀ ਕੁਲਦੀਪ ਸਿੰਘ, ਅਜਾਇਬ ਸਿੰਘ ਕੋਮਲ, ਹਰਦੇਵ ਸਿੰਘ ਹਿੱਸੋਵਾਲ, ਗਿਆਨੀ ਨਿਰਭੈ ਸਿੰਘ, ਹਰਨੇਕ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਆਤਮਾ ਸਿੰਘ ਤਲਵੰਡੀ, ਸੁਦਾਗਰ ਸਿੰਘ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਫ਼ਲਾਂ-ਸਬਜ਼ੀਆਂ ਦੇ ਪੌਸ਼ਟਿਕ ਮਹੱਤਵ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਉਮੈਦਪੁਰੀ, ਝੂੰਦਾਂ ਵਲੋਂ ਸਮਰਥਨ ਨਾਲ ਪਾਰਟੀ ਮਜ਼ਬੂਤ ਹੋਈ- ਹਰਬੀਰ ਸਿੰਘ
Ad Position 24