02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਲੁਟੇਰਿਆਂ ਨੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹੀਆਂ ਘਟਨਾ ਬਾਅਦ ਫ਼ਰਾਰ

Ad Position 21
No active advertisement
ਅਜੀਤ ਡੈਸਕ 24-07-2026
ਰਾਏਕੋਟ, 23 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ’ਚ ਨੌਸਰਬਾਜ਼ਾਂ ਦੇ ਹੌਂਸਲੇ ਬੁਲੰਦ ਹਨ, ਪ੍ਰਮੁੱਖ ਚੌਂਕ ਵਿੱਚੋਂ ਔਰਤ ਨੂੰ ਕਾਰ ਵਿੱਚ ਬਿਠਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਇੱਕ ਬਜ਼ੁਰਗ ਔਰਤ ਨੂੰ ਕਾਰ ਸਵਾਰ ਨੌਸਰਬਾਜ਼ਾਂ ਨੇ ਆਪਣੀ ਕਾਰ ਵਿੱਚ ਬਿਠਾ ਕੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਬਜ਼ੁਰਗ ਔਰਤ ਮਲਕੀਤ ਕੌਰ ਵਾਸੀ ਕਰਮਗੜ੍ਹ (ਜ਼ਿਲ੍ਹਾ ਬਰਨਾਲਾ) ਨੇ ਦੱਸਿਆ ਕਿ ਉਹ ਅੱਜ ਸਵੇਰੇ 10:30 ਵਜੇ ਦੇ ਕਰੀਬ ਰਾਏਕੋਟ ਸ਼ਹਿਰ ਦੇ ਬਰਨਾਲਾ ਚੌਂਕ ਵਿੱਚ ਨਜ਼ਦੀਕੀ ਪਿੰਡ ਨੱਥੋਵਾਲ ਵਿਖੇ ਬਾਬੇ ਦੀ ਜਗ੍ਹਾ ’ਤੇ ਮੱਥਾ ਟੇਕਣ ਜਾਣ ਲਈ ਬੱਸ ਦੀ ਉਡੀਕ ਵਿੱਚ ਖੜ੍ਹੀ ਸੀ। ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਰੁਕੀ, ਜਿਸ ਵਿੱਚ ਸਵਾਰ ਵਿਅਕਤੀਆਂ ਨੇ ਉਕਤ ਮਲਕੀਤ ਕੌਰ ਨੂੰ ਆਪਣਾ ਜਾਣੂੰ ਦੱਸਿਆ ਅਤੇ ਝਾਂਸੇ ਵਿੱਚ ਲੈ ਕੇ ਗੱਡੀ ਵਿੱਚ ਬਿਠਾ ਲਿਆ। ਗੱਡੀ ਚੱਲਣ ਦੇ ਥੋੜ੍ਹੀ ਦੇਰ ਬਾਅਦ ਹੀ ਰਾਏਕੋਟ ਤੋਂ ਬੱਸੀਆਂ ਰੋਡ ’ਤੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਲੁਟੇਰਿਆਂ ਨੇ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਜ਼ਬਰਦਸਤੀ ਲਾਹ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਵਿੱਚੋਂ ਧੱਕਾ ਦੇ ਕੇ ਸੜਕ ’ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਪੀੜਤ ਮਲਕੀਤ ਕੌਰ ਨੇ ਹਿੰਮਤ ਵਿਖਾਉਂਦਿਆਂ ਸੜਕ ਤੋਂ ਲੰਘ ਰਹੀ ਇੱਕ ਹੋਰ ਕਾਰ ਨੂੰ ਅੱਗੇ ਹੋ ਕੇ ਰੋਕਿਆ ਅਤੇ ਆਪਣੀ ਹੱਡ ਬੀਤੀ ਦੱਸੀ। ਉਕਤ ਕਾਰ ਸਵਾਰਾਂ ਦੀ ਮਦਦ ਨਾਲ ਲੁਟੇਰਿਆਂ ਦੀ ਗੱਡੀ ਦਾ ਪਿੱਛਾ ਵੀ ਕੀਤਾ ਗਿਆ, ਤਦ ਤੱਕ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਲੁੱਟ-ਖੋਹ ਦੀ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਐੱਸ.ਐੱਚ.ਓ. ਦਾ-
ਜਦੋਂ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਲੁੱਟ-ਖੋਹ ਵਾਲੀ ਘਟਨਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ। ਜਿਸ ਦੇ ਆਧਾਰ ’ਤੇ ਬਰਨਾਲਾ ਚੌਂਕ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਉਕਤ ਚਿੱਟੇ ਰੰਗ ਦੀ ਕਾਰ ਅਤੇ ਲੁਟੇਰਿਆਂ ਬਾਰੇ ਸੁਰਾਗ ਲਗਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਅੱਡਾ ਦਾਖਾ ਵਿਖੇ ਬਿਜਲੀ ਕਾਮਿਆਂ ਨੇ 4 ਦਿਨ ਸਮੂਹਿਕ ਛੁੱਟੀ ’ਤੇ ਰਹਿ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਕਿਸਾਨ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ
Ad Position 24
No active advertisement