02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅੱਡਾ ਦਾਖਾ ਵਿਖੇ ਬਿਜਲੀ ਕਾਮਿਆਂ ਨੇ 4 ਦਿਨ ਸਮੂਹਿਕ ਛੁੱਟੀ ’ਤੇ ਰਹਿ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

Ad Position 21
No active advertisement
ਅਜੀਤ ਡੈਸਕ 24-07-2026

ਮੁੱਲਾਂਪੁਰ-ਦਾਖਾ, 23 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪਾਵਰਕਾਮ ਮੰਡਲ ਦਾਖਾ ਦੇ ਬਿਜਲੀ ਕਰਮਚਾਰੀਆਂ ਵਲੋਂ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸਾਂਝੇ ਸੱਦੇ ’ਤੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 4 ਦਿਨ ਦੀ ਸਮੂਹਿਕ ਛੁੱਟੀ ਲੈ ਕੇ ਅੱਡਾ ਦਾਖਾ ਬਿਜਲੀ ਬੋਰਡ ਦਫ਼ਤਰ ਦੇ ਗੇਟ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਬਿਜਲੀ ਕਾਮਿਆਂ ਦੀ ਹੱਕੀ ਮੰਗਾਂ ਲਈ ਰੋਸ ਧਰਨੇ ’ਤੇ ਬੈਠੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਕਰਤਾਰ ਸਿੰਘ ਦੁਲੇਅ ਨੇ ਕਿਹਾ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੋਂ ਲੈ ਕੇ ਸਰਕਾਰ ਅੱਧੀ ਦਰਜਨ ਹੋਰ ਮੰਗਾਂ ਜਿਵੇਂ ਡੀ.ਏ. ਬਕਾਇਆ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 24 ਜੁਲਾਈ ਤੱਕ ਪਾਵਰ ਮੈਨੇਜਮੈਂਟ ਨੇ ਕੋਈ ਢੁੱਕਵਾਂ ਹੱਲ ਨਾ ਕੱਢਿਆ ਤਾਂ ਬਿਜਲੀ ਕਾਮੇ ਹੜਤਾਲ ਨੂੰ ਅੱਗੇ ਵਧਾਉਣ ਵਿਚ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਸੂਬੇ ਵਿਚ ਜੇ.ਈਜ਼ ਦੀਆਂ ਨਾਜਾਇਜ਼ ਬਦਲੀਆਂ ਦੀ ਵੀ ਨਿੰਦਾ ਕੀਤੀ। ਜੇ.ਈ ਪਰਮਿੰਦਰ ਸਿੰਘ ਮੁੱਲਾਂਪੁਰ, ਪ੍ਰਧਾਨ ਗੁਰਮੇਲ ਵਿਰਕ, ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਅਵਤਾਰ ਸਿੰਘ ਮੁੱਲਾਪੁਰ, ਮੈਡਮ ਲਖਵੀਰ ਕੌਰ, ਪ੍ਰਧਾਨ ਤਜਿੰਦਰ ਸਿੰਘ ਜਾਂਗਪੁਰ ਗਰਿੱਡ ਯੂਨੀਅਨ, ਪ੍ਰਧਾਨ ਅਵਤਾਰ ਸਿੰਘ ਮੁੱਲਾਂਪੁਰ, ਪ੍ਰਧਾਨ ਜਸਵਿੰਦਰ ਸਿੰਘ ਧੂਰੀ, ਸਕੱਤਰ ਦਲਬੀਰ ਸਿੰਘ, ਗੁਰਵਿੰਦਰ ਸਿੰਘ ਹਿੱਸੋਵਾਲ, ਨਰਿੰਦਰ ਕੁਮਾਰ, ਪ੍ਰਧਾਨ ਦਰਸ਼ਪ੍ਰੀਤ ਸਿੰਘ, ਹੋਰਨਾਂ ਵਲੋਂ ਮੌਜੂਦਾ ਹਕੂਮਤ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮੁਲਾਜ਼ਮ ਵਿਰੋਧੀ ਨੀਤੀ ਦਾ ਤਿੱਖਾ ਵਿਰੋਧ ਕੀਤਾ।

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ, ਸਵਿਫਟ ਡਿਜ਼ਾਇਰ ਕਾਰ ਜ਼ਬਤ ਅਗਲੀ ਖ਼ਬਰ ਲੁਟੇਰਿਆਂ ਨੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹੀਆਂ ਘਟਨਾ ਬਾਅਦ ਫ਼ਰਾਰ
Ad Position 24
No active advertisement