aਮੁੱਲਾਂਪੁਰ-ਦਾਖਾ, 24 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 70ਵੀਂਆਂ ਗਰਮ ਰੁੱਤ ਸਕੂਲ ਖੇਡਾਂ ਦੌਰਾਨ ਦਾਖਾ ਜ਼ੋਨ ਲੜਕੇ-ਲੜਕੀਆਂ ਦੇ (ਅੰਡਰ-14, 17 ਅਤੇ 19) ਵਰਗ ਕੁਸ਼ਤੀ ਮੁਕਾਬਲੇ ਅਜੀਤਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ (ਮੰਡੀ ਮੁੱਲਾਂਪੁਰ) ਵਿਖੇ ਹੋਏ ਕੁਸ਼ਤੀ ਮੁਕਾਬਲਿਆਂ ਦੀ ਆਰੰਭਤਾ ਸਮੇਂ ਦਾਖਾ ਜ਼ੋਨ ਕਨਵੀਨਰ ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਪੀ.ਟੀ.ਈ ਅੰਮ੍ਰਿਤਪਾਲ ਸਿੰਘ, ਪ੍ਰਧਾਨ ਚਰਨਜੀਤ ਸਿੰਘ ਮੋਹੀ, ਕੁਲਵੰਤ ਸਿੰਘ, ਐਡਵੋਕੇਟ ਜਸਵੀਰ ਸਿੰਘ, ਪ੍ਰਿੰਸੀਪਲ ਗੁਰਨਾਇਬ ਸਿੰਘ, ਮਾ: ਅਵਤਾਰ ਸਿੰਘ, ਡੀ.ਪੀ ਗੁਰਮੀਤ ਸਿੰਘ ਰੁੜਕਾ, ਜਗਰਾਜ ਸਿੰਘ, ਸਾਹਿਲ, ਕੁਸ਼ਤੀ ਕੋਚ ਪਵਨ ਕੁਮਾਰ ਮੌਜੂਦ ਰਹੇ। ਲੜਕਿਆਂ ਦੇ ਅੰਡਰ-14 ਕੁਸ਼ਤੀ (35 ਕਿਲੋ ਭਾਰ) ਮੁਕਾਬਲਿਆਂ ਸਮੇਂ ਸਿਮਰਨ ਚੌਹਾਨ (ਸਕਾਰੀ ਸੀਨੀ: ਸੈਕੰ: ਸਕੂਲ ਦਾਖਾ) ਨੇ ਪਹਿਲਾ, ਫਤਿਹ ਅਜੀਤਸਰ ਸਕੂਲ ਜਾਂਗਪੁਰ ਨੇ ਦੂਸਰਾ ਸਥਾਨ ਲਿਆ। ਕੁਸ਼ਤੀ 38 ਕਿਲੋ ਵਰਗ ਵਿਚ ਸਹਿਪ੍ਰੀਤ ਸਿੰਘ ਦਾਖਾ ਸਕੂਲ, ਹਰਦੀਪ ਸਿੰਘ ਅਜੀਤਸਰ ਸਕੂਲ ਜਾਂਗਪੁਰ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ। ਕੁਸ਼ਤੀ 41 ਕਿਲੋ ਵਰਗ ਵਿਚ ਮੇਜ਼ਬਾਨ ਸਕੂਲ ਦਾ ਪਹਿਲਵਾਨ ਰਤਨ ਸਿੰਘ ਜੇਤੂ ਰਿਹਾ। ਅੰਡਰ-14 ਲੜਕੀਆਂ ਦੇ 39 ਕਿਲੋ ਵਰਗ ਵਿਚ ਮੇਜ਼ਬਾਨ ਸਕੂਲ ਦੀ ਪਹਿਲਵਾਨ ਪ੍ਰੀਤੀ ਅਤੇ ਅੰਡਰ-17 (49 ਕਿਲੋ ਭਾਰ) ਮੁਕਾਬਲੇ ’ਚ ਅਜੀਤਸਰ ਸਕੂਲ ਦੀ ਪਹਿਲਵਾਨ ਜ਼ਿਮਰਨ ਕੌਰ ਜੇਤੂ ਰਹੀਆਂ। ਲੜਕਿਆਂ ਦੇ ਅੰਡਰ-17 ਫਰੀ ਸਟਾਈਲ 48 ਕਿਲੋ ਵਰਗ ਵਿਚ ਪਹਿਲਵਾਨ ਦੀਪੂ ਅਤੇ 51 ਕਿਲੋ ਵਰਗ ਵਿਚ ਦਿਲਪ੍ਰੀਤ ਸਿੰਘ ਦੋਵੇਂ ਅਜੀਤਸਰ ਸਕੂਲ ਦੇ ਪਹਿਲਵਾਨ ਜੇਤੂ ਬਣੇ। ਦਾਖਾ ਸਕੂਲ ਦੇ ਪਹਿਲਵਾਨ ਕਾਰਤਿਕ 55 ਕਿਲੋ ਅਤੇ ਇਸ਼ਾਂਤ ਕੁਮਾਰ 60 ਕਿਲੋ ਵਰਗ ਵਿਚ ਪਹਿਲੇ ਸਥਾਨ ’ਤੇ ਰਹੇ। ਮੇਜ਼ਬਾਨ ਸਕੂਲ ਦਾ ਪਹਿਲਵਾਨ ਰੋਹਿਤ ਜਾਂਗਪੁਰ 65 ਕਿਲੋ ਅਤੇ ਐਤੀਆਣਾ ਸਕੂਲ ਦਾ ਪਹਿਲਵਾਨ ਗੁਰਮਨਦੀਪ ਸਿੰਘ ਜੇਤੂ ਰਿਹਾ। ਲੜਕਿਆਂ ਦੇ ਕੁਸ਼ਤੀ ਅੰਡਰ-19 ਫਰੀ ਸਟਾਈਲ ਮੁਕਾਬਲਿਆਂ ਸਮੇਂ ਗੋਲਡੀ ਜਾਂਗਪੁਰ 57 ਕਿਲੋ, ਮੁਹੰਮਦ ਆਮੀਰ ਹਸਨਪੁਰ 61 ਕਿਲੋ, ਆਦਿੱਤਿਆ ਹਸਨਪੁਰ 65 ਕਿਲੋ ਅਤੇ ਰਾਜਵੀਰ ਸਿੰਘ ਜਾਂਗਪੁਰ 70 ਕਿਲੋ ਭਾਰ ਵਰਗ ਵਿਚ ਜੇਤੂ ਬਣੇ। ਅੰਡਰ-19 ਗਰੀਕੋ ਮੁਕਾਬਲਿਆਂ ਸਮੇਂ ਜਾਂਗਪੁਰ ਸਕੂਲ ਦੇ ਗੋਲਡੀ 55 ਕਿਲੋ ਅਤੇ ਰਾਜਵੀਰ ਸਿੰਘ 72 ਕਿਲੋ ਭਾਰ ਵਰਗ ਵਿਚ ਜੇਤੂ ਰਹੇ। ਕੁਸ਼ਤੀ ਅੰਡਰ-17 ਗਰੀਕੋ ਮੁਕਾਬਲਿਆਂ ਵਿਚ ਦੀਪੂ ਜਾਂਗਪੁਰ 48 ਕਿਲੋ, ਦਿਲਪ੍ਰੀਤ ਸਿੰਘ ਜਾਂਗਪੁਰ 51 ਕਿਲੋ, ਇਸ਼ਾਂਤ ਕੁਮਾਰ ਦਾਖਾ 60 ਕਿਲੋ, ਰੋਹਿਤ ਜਾਂਗਪੁਰ 65 ਕਿਲੋ ਅਤੇ ਗੁਰਮਨਦੀਪ ਸਿੰਘ ਐਤੀਆਣਾ 71 ਕਿਲੋ ਭਾਰ ਵਰਗ ਵਿਚ ਪਹਿਲਾ ਸਥਾਨ ਲਿਆ। ਜੇਤੂ, ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਸਮੇਂ ਮਹਿਮਾਨਾਂ ਨਾਲ ਨਵਪ੍ਰੀਤ ਕੌਰ, ਬਿਮਲਜੀਤ ਕੌਰ, ਹਰਪ੍ਰੀਤ ਕੌਰ, ਹਰਕਮਲ ਸਿੰਘ, ਪਰਵਿੰਦਰ ਕੌਰ, ਪਰਮਜੀਤ ਕੌਰ, ਕਮਲਦੀਪ ਕੌਰ, ਮਨਪ੍ਰੀਤ ਕੌਰ, ਸ਼ਰਨਦੀਪ ਕੌਰ, ਹੋਰ ਮੌਜੂਦ ਰਹੇ।